ਸ਼੍ਰੀ ਕ੍ਰਿਸ਼ਨ ਗਊਸ਼ਾਲਾ ’ਚ ਲੰਗਰ ਲਗਾ ਕੇ ਮਨਾਈ ਵਰ੍ਹੇਗੰਢ
ਸ਼੍ਰੀ ਕ੍ਰਿਸ਼ਨ ਗਊਸ਼ਾਲਾ ’ਚ ਲੰਗਰ ਲਗਾ ਕੇ ਮਨਾਈ ਵਰ੍ਹੇਗੰਢ
Publish Date: Fri, 05 Dec 2025 04:23 PM (IST)
Updated Date: Fri, 05 Dec 2025 04:27 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪ੍ਰਸਿੱਧ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਪੂਰੀ- ਛੋਲੇ ਅਤੇ ਹਲਵੇ ਦਾ ਲੰਗਰ ਲਗਾਇਆ। ਸ਼੍ਰੀ ਰਾਧਾ ਕ੍ਰਿਸ਼ਨ ਗਊ ਮਾਤਾ ਮੰਦਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਦੁਆਰਾ ਭਗਵਾਨ ਰਾਧਾ ਕ੍ਰਿਸ਼ਨ ਅਤੇ ਗਊਆਂ ਨੂੰ ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ, ਪੂਜਾ ਸਿੰਗਲਾ ਅਤੇ ਗੌਰਵ ਸਿੰਗਲਾ ਵੱਲੋਂ ਆਪਣੀ ਵਰ੍ਹੇਗੰਢ ਦੀ ਖੁਸ਼ੀ ਵਿਚ ਲੰਗਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਾਘਵ ਅਤੇ ਮਾਧਵ ਵੀ ਮੌਜੂਦ ਸਨ। ਪੰਡਿਤ ਜੀ ਨੇ ਪੂਰਨਮਾਸੀ ’ਤੇ ਦਾਨ ਅਤੇ ਲੰਗਰ ਬਾਰੇ ਵਿਸਥਾਰ ਪੂਰਵਕ ਰੌਸ਼ਨੀ ਪਾਈ। ਇਸ ਨਾਲ ਸ਼ਾਂਤੀ ਮਿਲਦੀ ਹੈ ਅਤੇ ਘਰ ਵਿਚ ਖੁਸ਼ਹਾਲੀ ਲਿਆਉਂਦੀ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪਿਆਰ ਵਧਦਾ ਹੈ ਅਤੇ ਜੀਵਨ ਵਿਚ ਸ਼ਾਂਤੀ ਅਤੇ ਖੁਸ਼ੀ ਬਣੀ ਰਹਿੰਦੀ ਹੈ। ਇਸ ਮੌਕੇ ਗੌਰਵ ਸਿੰਗਲਾ, ਨਰਿੰਦਰ ਭਾਟੀਆ, ਠਾਕੁਰ ਕੇਪੀ ਸਿੰਘ, ਅਜੈ ਕੁਮਾਰ, ਨਰੇਸ਼ ਸ਼ਰਮਾ, ਰਜਿੰਦਰ ਕੁਮਾਰ, ਰੁਦਲ ਕੁਮਾਰ ਅਤੇ ਹੋਰਾਂ ਨੇ ਲੰਗਰ ਵਿਚ ਸੇਵਾ ਕੀਤੀ।