ਪਟਿਆਲਾ-ਸਮਾਣਾ-ਪਾਤੜਾਂ ਰੋਡ 'ਤੇ ਹਾਦਸਾ, ਓਵਰਲੋਡ ਟਰੱਕ ਪਲਟਿਆ; ਇੱਕ ਵਿਅਕਤੀ ਦੀ ਮੌਤ ਤੇ ਦੋ ਜ਼ਖਮੀ
ਪਟਿਆਲਾ ਤੋਂ ਸਮਾਣਾ-ਪਾਤੜਾਂ ਰੋਡ 'ਤੇ ਸਥਿਤ ਪਿੰਡ ਕਕਰਾਲਾ ਦੇ ਨੇੜੇ ਇੱਕ ਓਵਰਲੋਡ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਟਰੱਕ ਦੀ ਲਪੇਟ ਵਿੱਚ ਦੋ ਗੱਡੀਆਂ ਆ ਗਈਆਂ, ਜਿਸ ਵਿੱਚ 60 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
Publish Date: Wed, 03 Dec 2025 11:20 AM (IST)
Updated Date: Wed, 03 Dec 2025 11:22 AM (IST)
ਪਟਿਆਲਾ - ਪਟਿਆਲਾ ਤੋਂ ਸਮਾਣਾ-ਪਾਤੜਾਂ ਰੋਡ 'ਤੇ ਸਥਿਤ ਪਿੰਡ ਕਕਰਾਲਾ ਦੇ ਨੇੜੇ ਇੱਕ ਓਵਰਲੋਡ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਟਰੱਕ ਦੀ ਲਪੇਟ ਵਿੱਚ ਦੋ ਗੱਡੀਆਂ ਆ ਗਈਆਂ, ਜਿਸ ਵਿੱਚ 60 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਘਟਨਾ ਦਾ ਕਾਰਨ ਟਰੱਕ ਦੇ ਪਹੀਏ ਟੁੱਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਅਕਤੀ ਪਾਤੜਾਂ ਦੇ ਨੇੜੇ ਪਿੰਡ ਦੁਗਾਲ ਦਾ ਰਹਿਣ ਵਾਲਾ ਹੈ।