ਡਾਇਟ ਫਤਹਿਗੜ੍ਹ ਸਾਹਿਬ ਵਿਖੇ ਈਟੀਟੀ ਬੈਚ ਦਾ ਭਰਵਾਂ ਸਵਾਗਤ
ਡਾਇਟ ਫਤਹਿਗੜ੍ਹ ਸਾਹਿਬ ਵਿਖੇ ਈਟੀਟੀ 2025-27 ਬੈਚ ਦਾ ਭਰਵਾਂ ਸਵਾਗਤ
Publish Date: Mon, 17 Nov 2025 05:06 PM (IST)
Updated Date: Mon, 17 Nov 2025 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵੱਲੋਂ ਡਾ. ਅਨੰਦ ਗੁਪਤਾ (ਪ੍ਰਿੰਸੀਪਲ) ਦੀ ਅਗਵਾਈ ਹੇਠ ਡੀਐਲਐਡ (ਈਟੀਟੀ) ਕੋਰਸ 2025-27 ਦੇ ਨਵੇਂ ਬੈਚ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਗਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਲੈਕਚਰਾਰ ਕੰਵਲਦੀਪ ਸੋਹੀ ਨੇ ਕਿਹਾ ਕਿ ਇਸ ਕੋਰਸ ਵਿੱਚ ਦਾਖਲਾ ਲੈਣਾ ਆਪਣੇ ਆਪ ਨੂੰ ਭਵਿੱਖ ਦੇ ਆਦਰਸ਼ ਅਧਿਆਪਕ ਵਜੋਂ ਤਿਆਰ ਕਰਨ ਦੀ ਸ਼ੁਰੂਆਤ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਡਾਇਟ ਦੇ ਵਿਲੱਖਣ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਲੈਕਚਰਾਰ ਸੁਜਾਦ ਅਲੀ, ਵੰਦਨਾ ਚੋਪੜਾ, ਵੰਦਨਾ ਸ਼ਰਮਾ, ਪਰਵਿੰਦਰ ਸਿੰਘ, ਨਰਿੰਦਰ ਕੌਰ, ਹਰਪ੍ਰੀਤ ਕੌਰ, ਤਨਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਹਰਜੀਤ ਸਿੰਘ ਨੇ ਨਵੇਂ ਵਿਦਿਆਰਥੀਆਂ ਨੂੰ ਡਾਇਟ ਦੇ ਵੱਖ-ਵੱਖ ਕੰਪੋਨੈਂਟਾਂ, ਪ੍ਰਾਜੈਕਟਾਂ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਈਟੀਟੀ ਵਿਦਿਆਰਥੀ-ਅਧਿਆਪਕਾਂ ਨੇ ਆਪਣੀ ਵਿਦਿਅਕ ਯੋਗਤਾ ਤੇ ਰੁਚੀਆਂ ਬਾਰੇ ਜਾਣ-ਪਛਾਣ ਕਰਵਾਈ।