69ਵੀਆਂ ਨੈਸ਼ਨਲ ਸਕੂਲ ਖੇਡਾਂ ਲਈ 8 ਰੋਜ਼ਾ ਪ੍ਰੀ-ਕੋਚਿੰਗ ਕੈਂਪ ਸ਼ੁਰੂ
69ਵੀਆਂ ਨੈਸ਼ਨਲ ਸਕੂਲ ਖੇਡਾਂ ਲਈ 8 ਰੋਜ਼ਾ ਪ੍ਰੀ-ਕੋਚਿੰਗ ਕੈਂਪ ਸ਼ੁਰੂ
Publish Date: Sat, 10 Jan 2026 06:19 PM (IST)
Updated Date: Sat, 10 Jan 2026 06:21 PM (IST)

ਫ਼ੋਟੋ ਫ਼ਾਈਲ : 14-69ਵੀਆਂ ਨੈਸ਼ਨਲ ਸਕੂਲ ਖੇਡਾਂ ਲਈ 8 ਰੋਜ਼ਾ ਪ੍ਰੀ-ਕੋਚਿੰਗ ਕੈਂਪ ਦੌਰਾਨ ਖਿਡਾਰਣਾਂ ਨਾਲ ਕੋਚ, ਅਧਿਆਪਕ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਨੀਪੁਰ ਵਿਖੇ ਹੋਣ ਵਾਲੀਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਫੁੱਟਬਾਲ ਅੰਡਰ-19 ਸਾਲ ਲੜਕੀਆਂ ਵਰਗ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖੇ 8 ਰੋਜ਼ਾ ਪ੍ਰੀ-ਕੋਚਿੰਗ ਕੈਂਪ ਸ਼ੁਰੂ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ ਤਾਂ ਜੋ ਉਹ ਚੰਗੇ ਖਿਡਾਰੀ ਬਣ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਕੋਚ ਸਤਵੀਰ ਸਿੰਘ ਨੇ ਦੱਸਿਆ ਕਿ ਕੈਂਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਵਿੰਦਰ ਕੌਰ ਦੀ ਅਗਵਾਈ ਤੇ ਡੀਐੱਮ ਸਪੋਰਟਸ ਫਤਹਿਗੜ੍ਹ ਸਾਹਿਬ ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੀਆਂ 24 ਦੇ ਕਰੀਬ ਸਰਬੋਤਮ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਵਿੱਚੋਂ 18 ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ, ਜੋ ਮਨੀਪੁਰ ਵਿਖੇ ਪੰਜਾਬ ਦੀ ਟੀਮ ਵਜੋਂ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈਣਗੀਆਂ। ਇਸ ਮੌਕੇ ਪ੍ਰਧਾਨ ਕਰਮਜੀਤ ਬੱਬੂ, ਸਰਪ੍ਰਸਤ ਕਰਮਜੀਤ ਢਿੱਲੋਂ, ਜਗਦੀਪ ਗੁਰਾਇਆ ਅੱਤੇਵਾਲੀ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਹਰਿੰਦਰ ਕੁਮਾਰ ਡੀਪੀਈ, ਮਨਿੰਦਰ ਚੀਮਾ, ਲੰਬੜਦਾਰ ਕਸ਼ਮੀਰ ਬੱਗਾ, ਗੌਰਵ ਭਲਵਾਨ, ਦੀਪਕ ਸ਼ਰਮਾ, ਅੰਕਿਤ ਕੁਮਾਰ ਕਲਰਕ, ਗੁਰਵਿੰਦਰ ਸਿੰਘ, ਬਿਕਰਮ ਸ਼ੈਰੀ, ਪ੍ਰਭਜੋਤ ਸਰਹਿੰਦ, ਹਰਵਿੰਦਰ ਕਾਕਾ, ਨਾਹਰ ਸਿੰਘ, ਗੁਰਿੰਦਰ ਸਿੰਘ, ਡਾ. ਸ਼ਿਫਾਲੀ, ਮਨਦੀਪ ਕੌਰ, ਐਡਵੋਕੇਟ ਅੰਕਿਤ ਕੁਮਾਰ, ਕੁਲਵਿੰਦਰ ਸਿੰਘ, ਡੇਰਾ ਸਤਬੀਰ ਸਿੰਘ, ਜੱਲਾ ਨੰਬਰਦਾਰ ਜਗਰੂਪ ਸਿੰਘ, ਰੁਪਿੰਦਰ ਸਿੰਘ ਜੱਲਾ ਅਤੇ ਹਰਪ੍ਰੀਤ ਸਿੰਘ ਜੱਲਾ ਵੀ ਮੌਜੂਦ ਸਨ।