ਪ੍ਰਸ਼ਾਸਨ ਹੋਰ ਕਿਸੇ ਵਿਅਕਤੀ ਦੇ ਡਿਗਣ ਦੀ ਉਡੀਕ ਕਰ ਰਿਹਾ ਹੈ। ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਇਹ ਨਾਲਾ ਖੂਨੀ ਨਾਲਾ ਬਣ ਚੁੱਕਿਆ ਹੈ, ਕੋਈ ਸੁਣਵਾਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ। ਬਰਸਾਤਾਂ ਸਮੇਂ ਪਾਣੀ ਖੜਨ ਤੇ ਅਣਗਿਣਤ ਘਟਨਾਵਾਂ ਵਾਪਰਦੀਆਂ ਹਨ, ਗੁਰੂ ਘਰ ਘੋੜਿਆਂ ਵਾਲਾ ਬਿਲਕੁਲ ਨਾਲ ਹੁਣ ਕਰਕੇ ਸਵੇਰੇ ਅੰਮ੍ਰਿਤ ਵੇਲੇ ਬਹੁ ਗਿਣਤੀ ਵਿੱਚ ਬਜ਼ੁਰਗ ਗੁਰੂ ਘਰ ਜਾਂਦੇ ਹਨ।

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਨਾਭਾ ਦੇ ਹਾਥੀ ਖਾਨਾਂ ਮੁਹੱਲੇ ਵਿਖੇ ਉਦੋਂ ਸਨਸਨੀ ਫੈਲ ਗਈ। ਜਦੋਂ ਗੰਦੇ ਨਾਲੇ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਜਿਸ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਫਿਲਹਾਲ ਉਸ ਦੀ ਹਜੇ ਕੋਈ ਪਹਿਚਾਣ ਨਹੀਂ ਹੋ ਸਕੀ। ਜਦੋਂ ਇਹ ਵਿਅਕਤੀ ਨਾਲੇ ਵਿੱਚ ਡਿੱਗਦਾ ਹੈ ਤਾਂ ਉਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਗਿਰਦੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ। ਦੂਜੇ ਪਾਸੇ ਨਾਭਾ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਮੋਰਚਰੀ ਦੇ ਵਿੱਚ ਰਖਵਾ ਦਿੱਤਾ।
ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਰਾੜਾ ਨਾਭਾ ਤੇ ਮਹੰਤ ਜੀ ਨੇ ਕਿਹਾ ਕਿ ਇਸ ਨਾਲੇ ਦੇ ਵਿੱਚ ਕੋਈ ਨਾ ਕੋਈ ਡਿੱਗਦਾ ਹੀ ਰਹਿੰਦਾ। ਜਿਸ ਤਰ੍ਹਾਂ ਇਹ ਵਿਅਕਤੀ ਦੀ ਮੌਤ ਹੋਈ ਹੈ। ਉਸੇ ਤਰ੍ਹਾਂ ਸਰਦਾਰੀ ਕਲੈਕਸ਼ਨ ਜੋਕਿ ਬਿਲਕੁਲ ਨੇੜੇ ਹੈ ਉਹਨਾਂ ਦੇ ਮਾਤਾ ਦੀ ਨਾਲਾ ਵਿੱਚ ਡਿਗਣ ਕਾਰਨ ਮੌਤ ਹੋ ਗਈ। ਇਸ ਨਾਲੇ ਵਿਖ ਗੱਡੀਆਂ ਦਾ ਗਿਰਨਾ, ਗਾਵਾਂ, ਸਾਨਾ, ਕੁੱਤਿਆਂ ਦਾ ਗਿਰਨਾ ਆਮ ਜਿਹੀ ਗੱਲ ਹੋ ਚੁੱਕੀ ਹੈ। ਮੁਹਲੇ ਵਾਸੀਆ ਨੇ ਕਿਹਾ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਇਸ ਨਾਲੇ ਨੂੰ ਢਕਿਆ ਜਾਵੇ। ਪਰ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ।
ਪ੍ਰਸ਼ਾਸਨ ਹੋਰ ਕਿਸੇ ਵਿਅਕਤੀ ਦੇ ਡਿਗਣ ਦੀ ਉਡੀਕ ਕਰ ਰਿਹਾ ਹੈ। ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਇਹ ਨਾਲਾ ਖੂਨੀ ਨਾਲਾ ਬਣ ਚੁੱਕਿਆ ਹੈ, ਕੋਈ ਸੁਣਵਾਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ। ਬਰਸਾਤਾਂ ਸਮੇਂ ਪਾਣੀ ਖੜਨ ਤੇ ਅਣਗਿਣਤ ਘਟਨਾਵਾਂ ਵਾਪਰਦੀਆਂ ਹਨ, ਗੁਰੂ ਘਰ ਘੋੜਿਆਂ ਵਾਲਾ ਬਿਲਕੁਲ ਨਾਲ ਹੁਣ ਕਰਕੇ ਸਵੇਰੇ ਅੰਮ੍ਰਿਤ ਵੇਲੇ ਬਹੁ ਗਿਣਤੀ ਵਿੱਚ ਬਜ਼ੁਰਗ ਗੁਰੂ ਘਰ ਜਾਂਦੇ ਹਨ। ਜਿਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਮੇਸ਼ਾ ਡਰ ਬਣਿਆ ਰਹਿੰਦਾ ਰਾੜਾ ਨਾਭਾ ਮੁਤਾਬਿਕ ਇਹ ਮੁਹੱਲਾ ਤਿੰਨ ਵਾੜਾ ਵਿੱਚ ਵੰਡਿਆ ਹੋਇਆ ਹੈ।
ਵਾਰਡ 20, 23 ਅਤੇ 19 ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਕਿ ਇਹ ਨਾਲਾ ਸਲੈਬਾਂ ਪਾ ਕੇ ਢੱਕ ਦਿੱਤਾ ਜਾਵੇ ਤਾਂ ਜੋ ਇਹ ਖੂਨੀ ਨਾਲ ਆ ਹੋਰ ਜਾਨਾਂ ਨਾ ਲੈ ਸਕੇ। ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਸੌਰਬ ਸਭਰਵਾਲ ਨੇ ਕਿਹਾ ਕਿ ਸਾਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਜਾਂਚ ਕਰ ਰਹੇ ਹਾਂ। ਇਹ ਵਿਅਕਤੀ ਬਿਲਕੁਲ ਫਿਸਲ ਕੇ ਗਿਰਿਆ ਹੋਇਆ ਲੱਗਦਾ ਜਾਂ ਕੋਈ ਹੋਰ ਕਾਰਨ ਹੈ ਅਸੀਂ ਇਸ ਸਬੰਧੀ ਜਾਂਚ ਕਰ ਰਹੇ।