ਮੈਣਮਾਜਰੀ ’ਚ ਲੱਗੇ ਕੈਂਪ ’ਚ ਹੋਈ 643 ਮਰੀਜ਼ਾਂ ਦੀ ਜਾਂਚ
ਮੈਣਮਾਜਰੀ ’ਚ ਲੱਗੇ ਕੈਂਪ ’ਚ ਹੋਈ 643 ਮਰੀਜ਼ਾਂ ਦੀ ਜਾਂਚ
Publish Date: Tue, 10 Feb 2026 05:57 PM (IST)
Updated Date: Tue, 10 Feb 2026 05:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਡਾਇਰੈਕਟਰ ਆਫ ਆਯੁਰਵੇਦਾ ਤੇ ਡਾਇਰੈਕਟਰ ਆਫ ਹੋਮਿਓਪੈਥੀ ਦੇ ਆਦੇਸ਼ ਅਨੁਸਾਰ ਪਿੰਡ ਮੈਣ ਮਾਜਰੀ ਵਿਖੇ ਜ਼ਿਲ੍ਹਾ ਆਯੁਰਵੇਦਾ ਤੇ ਯੂਨਾਨੀ ਅਫ਼ਸਰ ਡਾਕਟਰ ਮੰਜੂ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾਕਟਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਫ੍ਰੀ ਆਯੁਰਵੈਦਿਕ ਕੈਂਪ ਲਗਾਇਆ ਗਿਆ। ਜਿਸ ’ਚ ਮਾਹਿਰ ਡਾਕਟਰਾਂ ਵੱਲੋਂ 643 ਲੋਕਾਂ ਦੀ ਸਿਹਤ ਜਾਂਚੀ ਗਈ ਤੇ ਰੋਗੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕੈਂਪ ’ਚ 333 ਮਹੀਜ਼ਾਂ ਨੂੰ ਆਯੁਰਵੈਦਿਕ ਤੇ 310 ਮਰੀਜ਼ਾਂ ਨੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਡਾ. ਰਮਾ ਕੁਮਾਰੀ, ਡਾ. ਨੀਲਮ ਚਾਵਲਾ, ਉਪਵੈਦ ਜੁਝਾਰ ਸਿੰਘ ਤੇ ਯਸ਼ਪਾਲ ਸੁਰਮਾ, ਜਤਿੰਦਰ ਸਿੰਘ, ਡਾ. ਦਲਜੀਤ ਸਿੰਘ, ਡਾ. ਗੁਰਪ੍ਰੀਤ ਕੌਰ, ਸਰਬਜੀਤ ਸਿੰਘ, ਪਰਮਜੀਤ ਕੌਰ, ਐੱਸਐੱਮਓ ਡਾ. ਨਵਦੀਪ ਕੌਰ, ਹੇਮੰਤ, ਪ੍ਰਦੀਪ ਸਿੰਘ, ਰਜਿੰਦਰ ਸਿੰਘ, ਸਰਪੰਚ ਕਮਲ ਜੀਤ ਸਿੰਘ, ਜਸਵਿੰਦਰ ਕੌਰ ਆਸ਼ਾ ਵਰਕਰ ਨਾਲ ਹੋਰ ਮੋਹਤਬਰ ਵੀ ਮੌਜੂਦ ਸਨ।