ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 5 ਗ੍ਰਿਫ਼ਤਾਰ
ਡੋਪ ਟੈਸਟ ਪਾਜ਼ੇਟਿਵ ਆਉਣ ਤੇ 5 ਗ੍ਰਿਫ਼ਤਾਰ
Publish Date: Fri, 09 Jan 2026 06:23 PM (IST)
Updated Date: Fri, 09 Jan 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਨਜੋਤ ਸਿੰਘ ਵਾਸੀ ਪਿੰਡ ਭਗੜਾਣਾ, ਸਤਨਾਮ ਸਿੰਘ ਵਾਸੀ ਝਾਮਪੁਰ, ਮਲਕੀਤ ਸਿੰਘ ਵਾਸੀ ਮੋਰਿੰਡਾ, ਸਨੀ ਧੀਮਾਨ ਵਾਸੀ ਖੰਨਾ, ਹਰਪ੍ਰੀਤ ਸਿੰਘ ਵਾਸੀ ਸਿੱਧੂਪੁਰ ਖ਼ੁਰਦ ਨੂੰ ਡੋਪ ਟੈਸਟ ਪਾਜ਼ੇਟਿਵ ਆਉਣ ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਕ੍ਰਮਵਾਰ ਪੁਲਿਸ ਥਾਣਾ ਬਡਾਲੀ ਆਲਾ ਸਿੰਘ, ਮੂਲੇਪੁਰ, ਤੇ ਖਮਾਣੋ ਵਿਖੇ ਮਾਮਲੇ ਦਰਜ ਕਰ ਕੇ ਮੁਲਜ਼ਮਾਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭੇਜਣ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।