ਨੈੱਟ ਬੈਂਕਿੰਗ ਚਲਾਉਣ ਦੇ ਨਾਂ ਹੇਠ 22 ਲੱਖ ਦੀ ਠੱਗੀ
ਨੈੱਟ ਬੈਕਿੰਗ ਚਲਾਉਣ ਦੇ ਨਾਂ ਹੇਠ 22 ਲੱਖ ਦੀ ਠੱਗੀ
Publish Date: Sun, 08 Feb 2026 04:25 PM (IST)
Updated Date: Sun, 08 Feb 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ 22 ਲੱਖ ਦੀ ਠੱਗੀ ਨੂੰ ਲੈ ਕੇ ਕੇਸ ਦਰਜ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਰਣਜੀਤ ਸਿੰਘ ਵਾਸੀ ਪਿੰਡ ਲੂਲੋਂ, ਥਾਣਾ ਬਸੀ ਪਠਾਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਨਾਮਾਲੂਮ ਵਿਅਕਤੀ ਨੇ ਬੈਂਕ ਆਫ ਇੰਡੀਆ ਦੇ ਕਰਮਚਾਰੀ ਬਣ ਕੇ ਉਸ ਨੂੰ ਨੈੱਟ ਬੈਕਿੰਗ ਚਲਾਉਣ ਦਾ ਝਾਂਸਾ ਦਿੱਤਾ ਤੇ ਉਸ ਦੇ ਮੋਬਾਈਲ ਰਾਹੀਂ ਈਮੇਲ ਆਈਡੀ ਦਾ ਅਕਸੈਸ ਲੈ ਕੇ ਉਸਦੇ ਬੈਕ ਆਫ ਇੰਡੀਆ ਅਤੇ ਐਚਡੀਐਫਸੀ ਬੈਂਕ ਦੇ ਸੇਵਿੰਗ ਖ਼ਾਤਿਆਂ ਅਤੇ ਕਰੰਟ ਖ਼ਾਤਿਆਂ ’ਚੋਂ ਉਸ ਦੀ ਮਰਜ਼ੀ ਤੋਂ ਬਿਨਾਂ ਕੁੱਲ 22 ਲੱਖ 525 ਰੁਪਏ ਦੀ ਟ੍ਰਾਜੈਕਸ਼ਨ ਕਰ ਕੇ ਠੱਗੀ ਮਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਪੀੜਤ ਦੇ ਬਿਆਨਾਂ ’ਤੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।