ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 101 ਨਾਮਜ਼ਦਗੀ ਤੇ ਪੰਚਾਇਤ ਸੰਮਤੀਆਂ ਲਈ 556 ਨਾਮਜ਼ਦਗੀਆਂ ਦਾਖਲ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 101 ਨਾਮਜ਼ਦਗੀ ਤੇ ਪੰਚਾਇਤ ਸੰਮਤੀਆਂ ਲਈ 556 ਨਾਮਜ਼ਦਗੀਆਂ ਦਾਖਲ
Publish Date: Fri, 05 Dec 2025 03:47 PM (IST)
Updated Date: Sat, 06 Dec 2025 04:00 AM (IST)

ਆਖ਼ਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 89 ਨਾਮਜ਼ਦਗੀਆਂ ਤੇ ਪੰਚਾਇਤ ਸੰਮਤੀ ਲਈ 482 ਨਾਮਜ਼ਦਗੀਆਂ ਦਾਖਲ ਹੋਈਆਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਤੇ 10 ਪੰਚਾਇਤ ਸੰਮਤੀ ਦੇ 162 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਸ਼ੁੱਕਰਵਾਰ ਆਖ਼ਰੀ ਦਿਨ ਤਕ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁਲ 101 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਦਕਿ ਪੰਚਾਇਤ ਸੰਮਤੀ ਚੋਣਾਂ ਲਈ ਕੁਲ 556 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਲਈ 89 ਨਾਮਜ਼ਦਗੀਆਂ ਤੇ ਪੰਚਾਇਤ ਸੰਮਤੀ ਲਈ 482 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਡੀਸੀ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁਲ 101 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਜਦੋਂ ਕਿ ਪੰਚਾਇਤ ਸੰਮਤੀ ਅੰਨਦਾਣਾ ਐਟ ਮੂਨਕ ਲਈ ਕੁਲ 66 ਨਾਮਜ਼ਦਗੀਆਂ ਜਮ੍ਹਾਂ ਹੋਈਆਂ ਹਨ। ਭਵਾਨੀਗੜ੍ਹ ਲਈ 69, ਧੂਰੀ ਪੰਚਾਇਤ ਸੰਮਤੀ ਲਈ 45, ਦਿੜ੍ਹਬਾ ਲਈ 50, ਪੰਚਾਇਤ ਸੰਮਤੀ ਲਹਿਰਾਗਾਗਾ ਲਈ 46 ਤੇ ਸੰਗਰੂਰ ਲਈ ਕੁਲ 57 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਤੋਂ ਇਲਾਵਾ ਪੰਚਾਇਤ ਸੰਮਤੀ ਸ਼ੇਰਪੁਰ ਲਈ 51, ਸੁਨਾਮ ਊਧਮ ਸਿੰਘ ਵਾਲਾ ਲਈ 53, ਛਾਜਲੀ ਪੰਚਾਇਤ ਸੰਮਤੀ ਲਈ 71 ਅਤੇ ਸੁਨਾਮ ਊਧਮ ਸਿੰਘ ਵਾਲਾ -2 ਐਟ ਸੰਗਰੂਰ ਲਈ ਕੁਲ 48 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਹਨ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਸ਼ਾਮ 3 ਵਜੇ ਤੱਕ ਹੋਵੇਗੀ। ਚੋਣ ਮਿਤੀ 14.12.2025 (ਐਤਵਾਰ) ਨੂੰ ਸਵੇਰੇ 08 ਵਜੇ ਤੋਂ ਸ਼ਾਮ ਦੇ 04 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਤੇ ਹੋਵੇਗੀ।