ਰਾਜਪੁਰਾ–ਸ਼ੰਭੂ ਰੇਲਵੇ ਕੋਰੀਡੋਰ ‘ਤੇ ਹੋਏ ਧਮਾਕੇ ਮਾਮਲੇ ‘ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਕੇ ‘ਤੇ ਪੁੱਜੇ, ਕੀਤੇ ਵੱਡੇ ਖੁਲਾਸੇ
ਮੰਤਰੀ ਨੇ ਇਸ਼ਾਰਾ ਕੀਤਾ ਕਿ ਇਸ ਮਾਮਲੇ ‘ਚ ਕੋਈ ਵੱਡੀ ਸਾਜ਼ਿਸ਼ ਵੀ ਸਾਹਮਣੇ ਆ ਸਕਦੀ ਹੈ, ਜਿਸ ਲਈ ਹਰ ਏਂਗਲ ਤੋਂ ਤਫ਼ਤੀਸ਼ ਹੋ ਰਹੀ ਹੈ।
Publish Date: Wed, 29 Apr 2026 01:56 PM (IST)
Updated Date: Wed, 29 Apr 2026 01:59 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਮੰਤਰੀ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਲਈ ਕੇਂਦਰੀ ਏਜੰਸੀਆਂ ਤੁਰੰਤ ਮੈਦਾਨ ‘ਚ ਉਤਾਰ ਦਿੱਤੀਆਂ ਗਈਆਂ ਹਨ ਅਤੇ ਹਰ ਪੱਖ ਤੋਂ ਜਾਂਚ ਜਾਰੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਜਪੁਰਾ–ਸ਼ੰਭੂ ਰੇਲਵੇ ਕੋਰੀਡੋਰ ‘ਤੇ ਇਹ ਦੂਜੀ ਵੱਡੀ ਘਟਨਾ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਹਨ।
ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਰੇਲਵੇ ਟਰੈਕ ਦੀ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ।ਮੰਤਰੀ ਨੇ ਇਸ਼ਾਰਾ ਕੀਤਾ ਕਿ ਇਸ ਮਾਮਲੇ ‘ਚ ਕੋਈ ਵੱਡੀ ਸਾਜ਼ਿਸ਼ ਵੀ ਸਾਹਮਣੇ ਆ ਸਕਦੀ ਹੈ, ਜਿਸ ਲਈ ਹਰ ਏਂਗਲ ਤੋਂ ਤਫ਼ਤੀਸ਼ ਹੋ ਰਹੀ ਹੈ। ਪੂਰੇ ਇਲਾਕੇ ‘ਚ ਸੁਰੱਖਿਆ ਏਜੰਸੀਆਂ ਐਕਟਿਵ ਹਨ। ਆਉਣ ਵਾਲੇ ਸਮੇਂ ‘ਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।