ਦਿਲਜੀਤ ਦੁਸਾਂਝ ਦੀ ਸ਼ੂਟਿੰਗ ਦੌਰਾਨ ਪੈ ਗਿਆ ਰੌਲਾ ! ਦੁਕਾਨਦਾਰਾਂ ਨੂੰ ਆਪਣੀਆਂ ਹੀ ਦੁਕਾਨਾਂ ਖੋਲ੍ਹਣ ਤੋਂ ਰੋਕਿਆ, ਪੁਲਿਸ ਨੂੰ ਦੇਣਾ ਪਿਆ ਦਖ਼ਲ
ਦੁਕਾਨਾਂ ਦੇ ਬਾਹਰ ਉਰਦੂ ਭਾਸ਼ਾ ਦੇ ਬੋਰਡ ਲਗਾ ਦਿੱਤੇ ਗਏ ਸਨ। ਜਦੋਂ ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਪੁੱਜੇ ਤਾਂ ਸੁਰੱਖਿਆ ਮੁਲਜ਼ਮਾਂ ਨੇ ਦੁਕਾਨਾਂ ਤੱਕ ਜਾਣ ਤੋਂ ਰੋਕ ਦਿੱਤਾ, ਜਿਸ ਕਰਕੇ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
Publish Date: Tue, 09 Dec 2025 02:59 PM (IST)
Updated Date: Tue, 09 Dec 2025 03:14 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਵਿੱਚ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਰੌਲਾ ਪੈ ਗਿਆ। ਮੰਗਲਵਾਰ ਦੀ ਸਵੇਰ ਸ਼ਹਿਰ ਦੇ ਕਿਲਾ ਚੌਂਕ ਕੋਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ। ਜਿਸ ਵਿੱਚ ਦਿਲਜੀਤ ਦੁਸਾਂਝ ਦਾ ਸੀਣ ਫ਼ਿਲਮਾਉਣ ਦੌਰਾਨ ਰੌਲਾ ਪੈ ਗਿਆ। ਅਸਲ ਵਿੱਚ ਸ਼ੂਟਿੰਗ ਲਈ ਦੁਕਾਨਾਂ ਦੇ ਬਾਹਰ ਉਰਦੂ ਭਾਸ਼ਾ ਦੇ ਬੋਰਡ ਲਗਾ ਦਿੱਤੇ ਗਏ ਸਨ।
ਜਦੋਂ ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਪੁੱਜੇ ਤਾਂ ਸੁਰੱਖਿਆ ਮੁਲਜ਼ਮਾਂ ਨੇ ਦੁਕਾਨਾਂ ਤੱਕ ਜਾਣ ਤੋਂ ਰੋਕ ਦਿੱਤਾ, ਜਿਸ ਕਰਕੇ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਤੁਰੰਤ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਸੁਲਝਾ ਦਿੱਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਕਿਲੇ ਕੋਲ ਪਿਛਲੇ ਕੁਝ ਦਿਨਾਂ ਤੋਂ ਸ਼ੂਟਿੰਗ ਚਲ ਰਹੀ ਹੈ, ਸੂਤਰਾਂ ਅਨੁਸਾਰ ਦਿਲਜੀਤ ਦੇ ਨਾਲ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਵੀ ਪੁੱਜੇ ਹੋਏ ਹਨ।