ਤੇਜਿੰਦਰ ਮਹਿਤਾ ਦਾ ਕੀਤਾ ਸਨਮਾਨ : ਬੰਗੜ
ਤੇਜਿੰਦਰ ਮਹਿਤਾ ਦਾ ਕੀਤਾ ਸਨਮਾਨ: ਬੰਗੜ
Publish Date: Wed, 19 Nov 2025 06:19 PM (IST)
Updated Date: Wed, 19 Nov 2025 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਤੇਜਿੰਦਰ ਮਹਿਤਾ ਨੂੰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨਾ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਲੰਟੀਅਰਾਂ ਦਾ ਸਨਮਾਨ ਹੈ। ਪਾਰਟੀ ਦੇ ਐਸਸੀ ਵਿੰਗ ਦੇ ਮਾਲਵਾ ਜ਼ੋਨ ਇੰਚਾਰਜ ਅਤੇ ਸੂਬਾ ਸਕੱਤਰ ਅਮਰੀਕ ਸਿੰਘ ਬੰਗੜ ਨੇ ਵਿੰਗ ਦੀ ਸਾਰੀ ਟੀਮ ਨਾਲ ਮਹਿਤਾ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਅਮਰੀਕ ਸਿੰਘ ਬੰਗੜ ਨੇ ਆਪਣੀ ਪੂਰੀ ਟੀਮ ਵਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਤੇਜਿੰਦਰ ਮਹਿਤਾ ਵਰਗੇ ਪਾਰਟੀ ਪ੍ਰਤੀ ਇਮਾਨਦਾਰ ਅਤੇ ਜੁਝਾਰੂ ਆਗੂ ਨੂੰ ਮਾਣ ਬਖਸ਼ਿਆ ਗਿਆ ਹੈ। ਜ਼ਿਲ੍ਹਾ ਸਕੱਤਰ ਅਮਿਤ ਡਾਬੀ, ਜ਼ਿਲ੍ਹੇ ਦੇ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਨਾਹਰ ਨੇ ਵੀ ਖੁਸ਼ੀ ਪ੍ਰਗਟਾ ਕੇ ਚੇਅਰਮੈਨ ਤੇਜਿੰਦਰ ਮਹਿਤਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਅਵਤਾਰ ਸਿੰਘ ਹਲਕਾ ਇੰਚਾਰਜ ਸਨੌਰ, ਲਾਲ ਸਿੰਘ ਹਲਕਾ ਇੰਚਾਰਜ ਦਿਹਾਤੀ , ਦਵਿੰਦਰ ਮੱਟੂ ਬਲਾਕ ਪ੍ਰਧਾਨ, ਅਮਨ ਜੌਲੀ ਬਲਾਕ ਪ੍ਰਧਾਨ, ਮੰਨੂ ਬਲਾਕ ਪ੍ਰਧਾਨ ਅਤੇ ਹੋਰ ਲੀਡਰ ਮੌਜੂਦ ਸਨ। ਇਸ ਮੌਕੇ ਅਵਤਾਰ ਸਿੰਘ ਹਲਕਾ ਇੰਚਾਰਜ ਸਨੌਰ, ਲਾਲ ਸਿੰਘ ਹਲਕਾ ਇੰਚਾਰਜ ਦਿਹਾਤੀ , ਦਵਿੰਦਰ ਮੱਟੂ ਬਲਾਕ ਪ੍ਰਧਾਨ, ਅਮਨ ਜੌਲੀ ਬਲਾਕ ਪ੍ਰਧਾਨ, ਮੰਨੂ ਬਲਾਕ ਪ੍ਰਧਾਨ ਅਤੇ ਹੋਰ ਲੀਡਰ ਮੌਜੂਦ ਸਨ।