ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ
350ਵੇਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ
Publish Date: Sun, 23 Nov 2025 04:22 PM (IST)
Updated Date: Sun, 23 Nov 2025 04:25 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸੇਵਾ ਭਰਤੀ ਰਾਜਪੁਰਾ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸਬੰਧ ਵਿਚ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਵਾਏ ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਨਵਦੀਪ ਅਰੋੜਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ। ਇਸ ਤੋਂ ਉਪਰੰਤ ਸ਼ਹੀਦੀ ਦਿਵਸ ਦੇ ਸਬੰਧ ਵਿਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਮੈਡੀਕਲ ਚੈੱਕ ਅਪ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਆਰ ਐਸ ਗੁਪਤਾ ਅਤੇ ਸੰਸਥਾ ਦੇ ਆਗੂ ਓਮ ਪ੍ਰਕਾਸ਼ ਗੋਗੀਆ ਵੱਲੋਂ ਅੱਖਾਂ ਦੇ ਦਾਨ ਸਬੰਧੀ ਸੰਕਲਪ ਲੈਣ ’ਤੇ ਸੰਸਥਾ ਵੱਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਰਸਾ ਦੇ ਜਨਰਲ ਸੈਕਟਰੀ ਗੁਰਜੇਸ ਨੇ ਕਿਹਾ ਕਿ ਨੇਤਰਦਾਨ ਜੀਵਨ ਦਾ ਮਹਾਂਦਾਨ ਹੈ। ਇਸ ਮੌਕੇ ਪ੍ਰਦੀਪ ਅਤੇ ਰਵੀ ਹੋਜਾ ਵੱਲੋਂ ਸੇਵਾ ਭਾਰਤੀ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਆਰਐੱਸ ਗੁਪਤਾ, ਓਪੀ ਗੋਗੀਆ, ਸੰਦੀਪ ਅਗਰਵਾਲ, ਓਪੀ ਅਰੋੜਾ, ਸਪੀਡ ਚੌਹਾਨ, ਦਸਤੀਸ਼ ਵਰਮਾ, ਸਮਰਿਤੀ ਅਗਰਵਾਲ, ਦੀਪ ਸੀਖਾ ਸੰਗੀਤਾ ਬੰਸਲ, ਸੁਜਾਤਾ ਅਰੋੜਾ, ਭਾਰਤ ਭੂਸ਼ਨ ਕਾਮਰਾ, ਦਵਿੰਦਰ ਭੱਟ, ਸੁਸ਼ੀਲ ਕੁਮਾਰ, ਬਲਜੀਤ ਸਿੰਘ, ਸੀਮਾ ਅਗਰਵਾਲ ਸਮੇਤ ਹੋਰ ਹਾਜ਼ਰ ਸਨ।