ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ 28 ਫਰਵਰੀ ਨੂੰ ਹੋਣ ਜਾ ਰਹੀ ਹੈ। ਪਹਿਲਾਂ ਪੀਐੱਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਵਿਦਿਆਰਥੀਆਂ ਨੂੰ ਵੀ ਇਸ ਕਨਵੋਕੇਸ਼ਨ ਵਿਚ ਡਿਗਰੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਿਸ ਲਈ ਯੂਨੀਵਰਸਿਟੀ ਵਿਚ ਡਿਗਰੀਆਂ ਜਮ੍ਹਾਂ ਕਰਵਾਉਣ ਲਈ ਤਰੀਕਾਂ ਤੇ ਫੀਸਾਂ ਤੈਅ ਕੀਤੀਆਂ ਗਈਆਂ ਹਨ। ਫਿਲਹਾਲ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਲਈ 2500 ਤੋਂ 10 ਹਜ਼ਾਰ ਰੁਪਏ ਤੱਕ ਫੀਸ ਰੱਖੀ ਗਈ ਹੈ, ਜਿਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।

ਨਵਦੀਪ ਢੀਂਗਰਾ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ 28 ਫਰਵਰੀ ਨੂੰ ਹੋਣ ਜਾ ਰਹੀ ਹੈ। ਪਹਿਲਾਂ ਪੀਐੱਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਵਿਦਿਆਰਥੀਆਂ ਨੂੰ ਵੀ ਇਸ ਕਨਵੋਕੇਸ਼ਨ ਵਿਚ ਡਿਗਰੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਿਸ ਲਈ ਯੂਨੀਵਰਸਿਟੀ ਵਿਚ ਡਿਗਰੀਆਂ ਜਮ੍ਹਾਂ ਕਰਵਾਉਣ ਲਈ ਤਰੀਕਾਂ ਤੇ ਫੀਸਾਂ ਤੈਅ ਕੀਤੀਆਂ ਗਈਆਂ ਹਨ। ਫਿਲਹਾਲ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਲਈ 2500 ਤੋਂ 10 ਹਜ਼ਾਰ ਰੁਪਏ ਤੱਕ ਫੀਸ ਰੱਖੀ ਗਈ ਹੈ, ਜਿਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਜਿਹੜੇ ਵਿਦਿਆਰਥੀ ਪੀਐੱਚਡੀ ਦੀ ਡਿਗਰੀ (ਡਿਗਰੀ ਇਨ ਐਬਸੇਸੀਆ) ਲੈ ਚੁੱਕੇ ਹਨ ਤੇ ਹੁਣ ਡਿਗਰੀ ਵਾਪਸ ਕਰ ਕੇ ਯੂਨਵਰਸਿਟੀ ਵਿਖੇ ਜਮ੍ਹਾਂ ਕਰਵਾ ਕੇ ਡਿਗਰੀ ਕਨਵੋਕੇਸ਼ਨ ਦੌਰਾਨ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀ ਯੂਨੀਵਰਸਿਟੀ ਵਿਚ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਜਿਸ ਤਹਿਤ 20 ਜਨਵਰੀ 2024 ਤੱਕ ਦੀ ਕਨਵੋਕੇਸ਼ਨ ਦੌਰਾਨ ਡਿਗਰੀ ਲੈਣ ਦੀ ਫੀਸ 2500 ਰੁਪਏ ਤੈਅ ਕੀਤੀ ਗਈ ਹੈ। 21 ਜਨਵਰੀ 2024 ਤੋਂ 25 ਜਨਵਰੀ 2024 ਤੱਕ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਦੀ ਫੀਸ 5 ਹਜ਼ਾਰ ਰੁਪਏ ਅਤੇ 26 ਜਨਵਰੀ 2024 ਤੱਕ ਡਿਗਰੀ ਜਮ੍ਹਾਂ ਕਰਵਾ ਕੇ ਕਨਵੋਕੇਸ਼ਨ ਦੌਰਾਨ ਡਿਗਰੀ ਲੈਣ ਦੀ ਫੀਸ 10 ਹਜ਼ਾਰ ਰੁਪੲੈ ਤੈਅ ਕੀਤੀ ਗਈ ਹੈ। ਇਨ੍ਹਾਂ ਮਿਤੀਆਂ ਤੋਂ ਬਾਅਦ ਕਿਸੇ ਵੀ ਫੀਸ ਨਾਲ ਪੀਐੱਚਡੀ ਦੀ ਡਿਗਰੀ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਵਾਸਤੇ ਵਾਪਸ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਡਿਗਰੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਵੈੱਬਸਾਈਟ ’ਤੇ ਜਾ ਕੇ ਲੁੜੀਂਦਾ ਫਾਰਮ ਤੇ ਫੀਸ ਭਰਨ ਉਪਰੰਤ ਭਰੇ ਫਾਰਮ ਦੇ ਪਿ੍ਰੰਟ ਦੇ ਨਾਲ ਡਿਗਰੀ ਸਿਸਟਮ ਐਡਮਿਨਿਸਟੇ੍ਰਟਿਵ ਤੇ ਵੈੱਬ ਹੈਲਵਰ ਰੂਮ ਪ੍ਰੀਖਿਆ ਸ਼ਾਖਾ ਵਿਚ ਜ੍ਹਮਾਂ ਕਰਵਾਉਣਾ ਹੋਵੇਗਾ।
ਵਿਦਿਆਰਥੀ ਜਥੇਬੰਦੀ ਵੱਲੋਂ ਫੀਸਾਂ ਦਾ ਵਿਰੋਧ
ਵਿਦਿਆਰਥੀ ਜਥੇਬੰਦੀ ਪੰਜਾਬੀ ਸਟੂਡੈਂਟਸ ਯੂਨੀਅਨ ਲਲਕਾਰ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ 40ਵੀਂ ਕਨਵੋਕੇਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦੇ ਲਈ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਚੁੱਕੇ ਖੋਜਾਰਥੀਆਂ ਤੋਂ ਕਨਵੋਕੇਸ਼ਨ ਵਿਚ ਸ਼ਮੂਲੀਅਤ ਲਈ 2500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਫੀਸ ਰੱਖੀ ਗਈ ਹੈ, ਜੋ ਕਿ ਸਰਾਸਰ ਨਾਜਾਇਜ਼ ਹੈ। ਜਥੇਬੰਦੀ ਅਨੁਸਾਰ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ, ਜੋ ਕਿ ਯੂਨੀਵਰਸਿਟੀ ਦੇ ਕੁਲਪਤੀ ਹਨ, ਸਮੇਤ ਪੰਜਾਬ ਸਰਕਾਰ ਦੇ ਹੋਰ ਨੇਤਾ ਵੀ ਮਹਿਮਾਨ ਵਜੋਂ ਜ਼ਰੂਰ ਸ਼ਿਰਕਤ ਕਰਨਗੇ ਪਰ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤਾ ਇਹ ਪੱਤਰ ਸਰਕਾਰ ਦੇ ਸਸਤੀ ਅਤੇ ਮਿਆਰੀ ਉੱਚ ਸਿੱਖਿਆ ਦੇ ਦਾਅਵੇ ਤੋਂ ਉਲਟ ਹੈ। ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਨੇ ਇਸ ਫੀਸ ਦਾ ਪੁਰਜ਼ੋਰ ਵਿਰੋਧ ਕਰਦਿਆਂ ਕਿਹਾ ਕਿ ਇਸ ਕਨਵੋਕੇਸ਼ਨ ਵਿਚ ਹਿੱਸਾ ਲੈਣ ਲਈ ਕਿਸੇ ਵੀ ਖੋਜਾਰਥੀ ਤੋਂ ਕਿਸੇ ਪ੍ਰਕਾਰ ਦੀ ਫੀਸ ਨਾ ਲੈਣ ਦੀ ਮੰਗ ਕੀਤੀ ਹੈ।
ਵਿਦਿਆਰਥੀ ਜਥੇਬੰਦੀਆਂ ਵੱਲੋਂ ਫੀਸ ਵਾਪਸ ਲੈਣ ਲਈ ਸੋਮਵਾਰ ਤੱਕ ਦਾ ਸਮਾਂ
ਵਿਦਿਆਰਥੀ ਜਥੇਬੰਦੀਆਂ ਏਆਈਐੱਸਐੱਫ ਤੇ ਐੱਸਐੱਫਆਈ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਫੀਸਾਂ ਵਧਾਉਣ ਵੱਲ ਇਕ ਵੱਡਾ ਕਦਮ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਇਸਦੇ ਖੈਰ ਖਵਾਹ ਇਸ ਤਰ੍ਹਾਂ ਦੇ ਫ਼ੈਸਲੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਖੋਜਾਰਥੀ ਆਪਣੀ ਪੀਐੱਚਡੀ ਦੌਰਾਨ ਪਹਿਲਾਂ ਹੀ ਬਣਦੀਆਂ ਸਭ ਫੀਸਾਂ ਦੇ ਚੁੱਕੇ ਹਨ, ਇਸ ਤੋਂ ਇਲਾਵਾ ਕੰਪਲਾਈਂਸ ਸਰਟੀਫੀਕੇਟ ਅਤੇ ਡਿਗਰੀ ਅਬਸੈਂਟੀਆ ਦੀ ਫੀਸ ਵੀ ਦੇ ਚੁੱਕੇ ਹਨ। ਇਸ ਸਬੰਧੀ ਤਿੰਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੰਟਰੋਲ ਪ੍ਰੀਖਿਆਵਾਂ ਨਾਲ ਮੀਟਿੰਗ ਕਰ ਕੇ ਇਸ ਫੀਸ ਨੂੰ ਵਾਪਸ ਲੈਣ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ।