ਖੇੜੀ ਬਰਨਾ ਸਕੂਲ ’ਚ ਮੁਫ਼ਤ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ
ਖੇੜੀ ਬਰਨਾ ਸਕੂਲ ’ਚ ਮੁਫ਼ਤ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ ਆਯੋਜਿਤ
Publish Date: Wed, 19 Nov 2025 05:05 PM (IST)
Updated Date: Wed, 19 Nov 2025 05:07 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਅਤੇ ਅਮਨਦੀਪ ਕੰਬੋਜ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਿੱਖਿਆ ਵਿਭਾਗ, ਜ਼ਿਲ੍ਹਾ ਸਾਂਝ ਕੇਂਦਰ, ਤੇ ਗੈਰ ਸਰਕਾਰੀ ਸੰਸਥਾ ਸੋਸ਼ਲ ਅਵੇਰਨੈੱਸ ਟ੍ਰੈਡਜ਼ ਹੁੱਕ (ਸਾਥ) ਪਟਿਆਲਾ ਸਹਿਯੋਗ ਨਾਲ ਇਕ ਮੁਫ਼ਤ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ ਸਰਕਾਰੀ ਹਾਈ ਸਕੂਲ ਖੇੜੀ ਬਰਨਾ ਪਟਿਆਲਾ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿਚ ਸਮਾਜਸੇਵੀ ਤੇ ਮੋਟੀਵੇਸਨਲ ਸਪੀਕਰ ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ, ਤਿੰਨ ਨਵੇਂ ਕਨੂੰਨਾਂ, ਪੰਜਾਬ ਪੀੜਤ ਮੁਆਵਜ਼ਾ ਯੋਜਨਾ, ਜਿਨਸੀ ਹਮਲਾ ਪੀੜਤ ਮੁਆਵਜਾ, ਲੇਬਰ ਕਾਰਡ, ਪੈਨਸ਼ਨਾਂ ਆਦਿ, ਬਾਲ ਵਿਆਹ, ਪੋਕਸੋ ਐਕਟ,ਟੋਲ ਫ੍ਰੀ ਨੰਬਰ 15100 ਅਤੇ ਨੈਸ਼ਨਲ ਲੋਕ ਅਦਾਲਤ ਤੇ ਸਥਾਈ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ 13 ਦਸੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਅਤੇ ਨਾਭਾ, ਰਾਜਪੁਰਾ ਤੇ ਸਮਾਨਾ ਸਬ ਡਵੀਜ਼ਨ ’ਚ ਲੱਗਣ ਜਾਂ ਰਹੀ ਰਾਸ਼ਟਰੀ ਲੋਕ ਅਦਾਲਤ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ। ਸੈਮੀਨਾਰ ’ਚ ਮੁੱਖ ਅਧਿਆਪਕ ਅਮਿਤ ਕੁਮਾਰ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ, ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸੁਰੇਸ਼ ਕੁਮਾਰ ਸ਼ਰਮਾ ਯੋਗਾ ਤੇ ਮੈਡੀਟੇਸਨ ਮਾਹਿਰ, ਰਮਨਜੀਤ ਸਿੰਘ, ਆਸ਼ੀਸ਼ ਬਜਾਜ ਤੇ ਮਿਡ ਡੇ ਮੀਲ ਵਰਕਰ ਵੀ ਹਾਜ਼ਰ ਸਨ।