ਬਾਦਸ਼ਾਹਪੁਰ ਵਿਖੇ ਤੀਸਰੇ ਮਹਾਨ ਸੰਤ ਸਮਾਗਮ ਕਰਵਾਇਆ
ਬਾਦਸ਼ਾਹਪੁਰ ਵਿਖੇ ਤੀਸਰੇ ਮਹਾਨ ਸੰਤ ਸਮਾਗਮ ਦਾ ਆਯੋਜਨ
Publish Date: Mon, 08 Dec 2025 05:51 PM (IST)
Updated Date: Mon, 08 Dec 2025 05:54 PM (IST)
ਫੋਟੋ 8ਪੀਟੀਐਲ: 32 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਬਾਦਸ਼ਾਹਪੁਰ ਮੰਡੀ ਵਿਖੇ ਸ੍ਰੀ ਗੁਰੂ ਰਵਿਦਾਸ ਸੰਤ ਸਮਾਗਮ ਵੈਲਫੇਅਰ ਕਮੇਟੀ ਵੱਲੋਂ ਤੀਸਰੇ ਮਹਾਨ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੰਤ ਕੁਲਵੰਤ ਰਾਮ ਜੀ ਭਰੋ ਮਜਾਰਾ, ਸੰਤ ਨਿਰਮਲ ਸਿੰਘ, ਸੰਤ ਜਸਵਿੰਦਰ ਪਾਲ, ਸੰਤ ਜਗਦੀਸ਼ ਦਾਸ, ਸੰਤ ਜਸਵਿੰਦਰ ਸਿੰਘ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਉਪਦੇਸ਼ਾਂ ਬਾਬਤ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਾਗਰੂਕ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ,ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਜੋੜਾਮਾਜਰਾ, ਖਜਨਚੀ ਜਗਦੀਸ਼ ਸਿੰਘ, ਪਲਜਿੰਦਰ ਸਿੰਘ ਸਿਊਨਾ, ਸਲਾਹਕਾਰ ਪ੍ਰੀਤਮ ਸਿੰਘ ਬਾਦਸ਼ਾਹਪੁਰ, ਕੇਵਲ ਸਿੰਘ, ਕੁਲਜਿੰਦਰ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸਖਸ਼ੀਅਤਾਂ ਵਿੱਚ ਦਲਬੀਰ ਸਿੰਘ ਧੀਰਾ, ਕਰਮ ਸਿੰਘ, ਸੁਖਵਿੰਦਰ ਸਿੰਘ, ਪਿਆਰਾ ਸਿੰਘ, ਲੱਖਵੀਰ ਸਿੰਘ ਆਦਿ ਹਾਜ਼ਰ ਸਨ।