ਖੰਗੂੜਾ ਨੇ ਸੰਭਾਲੀ ਕੁੰਭੜਵਾਲ ਦੀ ਚੋਣ ਕਮਾਨ
ਖੰਗੂੜਾ ਨੇ ਸੰਭਾਲੀ ਕੁੰਭੜਵਾਲ ਦੀ ਚੋਣ ਕਮਾਨ
Publish Date: Wed, 10 Dec 2025 04:06 PM (IST)
Updated Date: Wed, 10 Dec 2025 04:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ੇਰਪੁਰ ਕਾਂਗਰਸ ਪਾਰਟੀ ਦੀ ਆਗੂ ਸਿਮਰਤ ਖੰਗੂੜਾ ਨੇ ਵਾਲੀਆਂ ਜੋਨ ਤੋਂ ਜ਼ਿਲ੍ਹਾ ਪ੍ਰੀਸਦ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਚਮਕੌਰ ਸਿੰਘ ਕੁੰਭੜਵਾਲ ਦੀ ਚੋਣ ਕਮਾਨ ਨੂੰ ਸੰਭਾਲਦਿਆਂ ਪਿੰਡ ਧੰਦੀਵਾਲ, ਪੇਧਨੀ, ਹਸਨਪੁਰ, ਨਾਇਕ ਬਸਤੀ ਮੂਲੋਵਾਲ, ਰੰਗੀਆਂ, ਸੁਲਤਾਨਪੁਰ ਆਦਿ ਪਿੰਡਾਂ ਅੰਦਰ ਆਪਣੇ ਉਮੀਦਵਾਰਾਂ ਲਈ ਜੋਰਦਾਰ ਪ੍ਰਚਾਰ ਕਰਦਿਆਂ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਸਮੁੱਚੀ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਲੋਕ ਲਹਿਰ ਮਜ਼ਬੂਤ ਬਣ ਚੁੱਕੀ ਹੈ ਅਤੇ ਹਰ ਵੋਟਰ ਇਸ ਵਾਰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਰ ਦਿਖਾਈ ਦੇ ਰਿਹਾ ਹੈ। ਉਹਨਾਂ ਅੱਗੇ ਆਖਿਆ ਹੈ ਕਿ ਸੂਬੇ ਅੰਦਰ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਪ੍ਰਬੰਧ ਤੋਂ ਸਮੁੱਚੇ ਪੰਜਾਬ ਦੇ ਲੋਕ ਬੇਹੱਦ ਨਿਰਾਸ਼ ਹਨ। ਕਿਉਂਕਿ ਇਹਨਾਂ ਨੇ ਹੁਣ ਤੱਕ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਇਸ ਮੌਕੇ ਸੰਮਤੀ ਉਮੀਦਵਾਰ ਨੰਦ ਲਾਲ ਰੰਗੀਆਂ ਜ਼ੋਨ, ਮਹਿੰਦਰ ਕੌਰ ਕਾਂਝਲਾ ਜੋਨ ਅਤੇ ਪ੍ਰਿਤਪਾਲ ਸਿੰਘ ਧੰਦੀਵਾਲ ਜੋਨ, ਸਾਬਕਾ ਸਰਪੰਚ ਰਮਨਜੀਤ ਕੌਰ, ਸੀਮਾ ਰਾਣੀ, ਪਰਮਜੀਤ ਕੌਰ, ਸੁਖਵਿੰਦਰ ਕੌਰ ਹਾਜ਼ਰ ਸਨ।