ਸਰਦੀ ਨਿਕਲਦਿਆਂ ਹੀ ਬਣਨ ਵਾਲੀਆਂ ਸਡ਼ਕਾਂ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ: ਰਣਜੋਧ ਹਡਾਣਾ

ਜੀਐੱਸ ਮਹਿਰੋਕ, ਪੰਜਾਬੀ ਜਾਗਰਣ
ਦੇਵੀਗਡ਼੍ਹ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਸੀਂਗਣ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਗਨਦੀਪ ਕੌਰ ਪਤਨੀ ਗੁਰਮੀਤ ਸਿੰਘ ਸਰਪੰਚ, ਪਿੰਡ ਸ਼ੇਖੂਪੁਰ ਜਗੀਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਿੰਡ ਸ਼ੇਖੂਪੁਰ ਜਗੀਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦਾ ਹਰ ਵਰਗ ਪਾਰਟੀ ਨਾਲ ਚੱਟਾਨ ਵਾਂਗ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਕੌਰ ਦੀ ਜਿੱਤ ਮਹਿਜ਼ ਇੱਕ ਪਰਿਵਾਰ ਦੀ ਜਿੱਤ ਨਹੀਂ, ਸਗੋਂ ਪੂਰੇ ਜ਼ੋਨ ਦੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਜ਼ੋਨ ਮਸੀਂਗਣ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪਟਿਆਲਾ ਪਹੇਵਾ ਵਾਇਆ ਦੇਵੀਗਡ਼੍ਹ, ਹਰਿਆਣਾ ਬਾਰਡਰ ਵਾਇਆ ਮਸੀਂਗਣ ਤੋਂ ਇਲਾਵਾ ਹਲਕੇ ਦੀਆਂ ਬਹੁਤ ਸਾਰੀਆਂ ਸਡ਼ਕਾਂ ਦਾ ਜੋ ਕੰਮ ਚੱਲ ਰਿਹਾ ਸੀ ਜੋ ਠੰਡ ਕਰਕੇ ਰੋਕ ਦਿੱਤਾ ਗਿਆ ਸੀ ਉਸ ਨੂੰ ਫਰਵਰੀ-ਮਾਰਚ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟਾਂਗਰੀ ਨਦੀ ਦੀ ਖੁਦਾਈ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ ਜਿਸ ਨੂੰ ਵੀ ਮਾਰਚ ਤੱਕ ਨੇਪਰੇ ਚਾਡ਼ਿਆ ਜਾਵੇਗਾ। ਇਸ ਮੌਕੇ ਜੇਤੂ ਉਮੀਦਵਾਰ ਦੇ ਪਤੀ ਅਤੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਸ਼ੇਖੂਪੁਰ ਜਗੀਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਅਤੇ ਵੋਟਰਾਂ ਦੇ ਸਹਿਯੋਗ ਨਾਲ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਡਾ ਮੁੱਖ ਟੀਚਾ ਪਿੰਡਾਂ ਵਿੱਚ ਸਿੱਖਿਆ, ਸਿਹਤ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ। ਇਸ ਮੌਕੇ ਲਾਲੀ ਰਹਿਲ ਪੀਏ, ਡਾ. ਗੁਰਮੀਤ ਸਿੰਘ ਬਿੱਟੂ, ਰਵਿੰਦਰ ਸਿੰਘ ਮੌਂਟੂ ਅਸਮਾਨਪੁਰ, ਅਮਰਿੰਦਰ ਸਿੰਘ ਕਛਵਾ, ਗੁਰਵਿੰਦਰ ਸਿੰਘ ਅਦਾਲਤੀਵਾਲਾ ਸੰਮਤੀ ਮੈਂਬਰ, ਸਾਹਿਬ ਸਿੰਘ, ਰਾਜਾ ਧੰਜੂ ਸਰੁਸਤੀਗਡ਼੍ਹ, ਜਸਵੀਰ ਜੱਸੀ ਹਸਨਪੁਰ, ਹਰਨਾਮ ਸਿੰਘ ਸਰਪੰਚ, ਜਸਮੇਰ ਸਿੰਘ ਈਸਰਹੇਡ਼ੀ, ਸਿੰਦਰ ਸਰਪੰਚ, ਹਰਵਿੰਦਰ ਸਿੰ ਚੁੰਹਟ, ਮਹਿਮਾ ਸਿੰਘ, ਰਾਜਿੰਦਰ ਸਿੰਘ, ਪੰਜਾਬ ਸਿੰਘ ਵਿਰਕ, ਬੰਟੀ ਬਿੰਜਲ, ਮਨਿੰਦਰ ਫਰਾਂਸਵਾਲਾ, ਸਿਮਰਦੀਪ ਬਰਕਤਪੁਰ, ਹੈਪੀ ਅਬਦਲਪੁਰ, ਜੱਗਾ ਜ਼ੁਲਕਾਂ, ਗੁਰਪਿੰਦਰ ਸਿੰਘ ਮਸੀਂਗਣ ਆਦਿ ਹਾਜ਼ਰ ਸਨ।