ਕੌਂਸਲਰ ਰੋਜੀ ਤੇ ਦੀਪਕ ਦੀ ਅਗਵਾਈ ’ਚ ਕੱਢੀ ਜਾਗਰੂਕਤਾ ਰੈਲੀ
ਕੌਂਸਲਰ ਰੋਜੀ ਅਤੇ ਦੀਪਕ ਦੀ ਅਗਵਾਈ ਵਿੱਚ ਕੱਢੀ ਜਾਗਰੂਕਤਾ ਰੈਲੀ
Publish Date: Sat, 17 Jan 2026 07:12 PM (IST)
Updated Date: Sat, 17 Jan 2026 07:16 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਨਸ਼ੇ ਦੀ ਲਗਾਤਾਰ ਵਧ ਰਹੀ ਵਿਕਰੀ ਵਿੱਚ ਡੁੱਬਦੀ ਜਾ ਰਹੀ ਨੌਜਵਾਨੀ ਨੂੰ ਦੇਖਦਿਆਂ ਮੌਜੂਦਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ। ਜਿਸ ਦੇ ਚਲਦਿਆਂ ਇਤਿਹਾਸਕ ਸ਼ਹਿਰ ਨਾਬਾ ਦੇ ਵਾਰਡ ਨੰਬਰ 23 ਸੀਨੀਅਰ ਕੌਂਸਲਰ ਰੋਜੀ ਨਾਗਪਾਲ ਅਤੇ ਸਮਾਜ ਸੇਵਕ ਦੀਪਕ ਨਾਗਪਾਲ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਭਰਵੀਂ ਰੈਲੀ ਕੱਢੀ ਗਈ। ਇਸ ਮੌਕੇ ਕੌਂਸਲਰ ਰੋਜੀ ਨਾਗਪਾਲ ਅਤੇ ਉਨ੍ਹਾਂ ਦੇ ਪਤੀ ਦੀਪਕ ਨਾਗਪਾਲ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਦੇ ਵਧਦੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸਚੇਤ ਕਰਨਾ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਹਲਕਾ ਯੁੱਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਭੁਪਿੰਦਰ ਸਿੰਘ, ਕੌਂਸਲਰ ਕ੍ਰਿਸ਼ਨ ਕੁਮਾਰ, ਅਮਰੀਕ ਸਿੰਘ, ਭੁਪਿੰਦਰ ਨਾਗਪਾਲ, ਬਾਬੂ ਸਿੰਘ, ਹਰਨੈਲ ਸਿੰਘ, ਨਰਿੰਦਰ ਸ਼ਰਮਾ, ਜਸਵੀਰ ਸਿੰਘ ਲਾਲਕਾ, ਹੈਪੀ ਲਾਲਕਾ, ਪ੍ਰਕਾਸ਼ ਸਿੰਘ, ਨਰਿੰਦਰ ਚੌਹਾਨ, ਕੁਲਦੀਪ ਸਿੰਘ, ਮਲਕੀਤ ਲਾਲਕਾ, ਅਸ਼ੋਕ ਸਾਧਨਾਂ, ਪ੍ਰਿੰਸ ਸ਼ਰਮਾ, ਹਰਬੰਸ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।