ਪਲੇਸਮੈਂਟ ਕੈਂਪ ਦੌਰਾਨ 10 ਸਿਖਿਆਰਥੀਆਂ ਦੀ ਹੋਈ ਚੋਣ
ਪਲੇਸਮੈਂਟ ਕੈਂਪ ਦੌਰਾਨ 10 ਸਿਖਿਆਰਥੀਆਂ ਦੀ ਹੋਈ ਚੋਣ
Publish Date: Sun, 23 Nov 2025 04:26 PM (IST)
Updated Date: Sun, 23 Nov 2025 04:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਜਪੁਰਾ : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਨਿਰਦੇਸ਼ਾ ਅਨੁਸਾਰ ਸਰਕਾਰੀ ਆਈ.ਟੀ.ਆਈ. ਰਾਜਪੁਰਾ ਵਿਖੇ ਪ੍ਰਿੰਸੀਪਲ ਦੀਪਾਲੀ ਦੀ ਅਗਵਾਈ ਹੇਠ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਮੌਕੇ ਪਲੇਸਮੈਂਟ ਅਫਸਰ ਹਰਭਜਨ ਸਿੰਘ ਤੇ ਕੰਵਲਜੀਤ ਖੋਸਲਾ ਦਫਤਰੀ ਸੁਪਰਡੰਟ ਨੇ ਆਏ ਹੋਏ ਰਾਜ ਪਾਵਰ ਸਲਯੂਸ਼ਨ ਦੇ ਅਧਿਕਾਰੀ ਸ਼ੱਸ਼ੀ ਭੂਸ਼ਨ ਜਨਰਲ ਮੈਨੇਜਰ ਸਰਵਿਸ, ਮਨਮੋਹਨ ਭਰਦਵਾਜ ਕੋਟੈਕ ਅਤੇ ਸਵਿਟੀ ਕੰਬੋਜ, ਐਚ.ਆਰ. ਮੈਨੇਜਰ ਦਾ ਸਵਾਗਤ ਕੀਤਾ। ਇਸ ਮੇਲੇ ਦੌਰਾਨ ਮਹਿੰਦਰਾ ਐਂਡ ਮਹਿੰਦਰਾ, ਚੰਡੀਗੜ੍ਹ ਅਤੇ ਰਾਜ ਪਾਵਰ ਸਲੂਸ਼ਨ, ਬਹਾਦਰਗੜ੍ਹ ਵਲੋਂ ਵੱਖ-ਵੱਖ ਟਰੇਡਾਂ ਦੇ ਪਾਸ-ਆਉਟ ਸਿਖਿਆਰਥੀਆਂ ਦੀ ਇੰਟਰਵਿੰਊ ਲਈ ਗਈ। ਇਸ ਮੇਲੇ ਵਿੱਚ 31 ਸਿਖਿਆਰਥੀਆਂ ਵੱਲੋਂ ਭਾਗ ਲਿਆ ਗਿਆ, ਜਿਸ ਵਿੱਚੋਂ ਕੰਪਨੀ ਵੱਲੋਂ 10 ਸਿਖਿਆਰਥੀਆਂ ਨੂੰ ਸ਼ੋਰਟ ਲਿਸਟ ਕੀਤਾ ਗਿਆ। ਇਸ ਮੇਲੇ ਦਾ ਪ੍ਰਬੰਧ ਜਸਪ੍ਰੀਤ ਸਿੰਘ ਇੰਸ., ਕੁਲਦੀਪ ਸਿੰਘ, ਹੋਸਟਲ ਸੁਪਰਡੰਟ, ਕਪਤਾਨ ਸਿੰਘ ਇੰਸ., ਕਰਮਵੀਰ ਸਿੰਘ ਕਲਰਕ, ਬਲਜਿੰਦਰ ਸਿੰਘ ਇੰਸ., ਕੁਲਵਿੰਦਰ ਸਿੰਘ ਇੰਸ. ਤੇ ਅਮਿਤ ਸੈਣੀ ਇੰਸ. ਦੀ ਦੇਖ-ਰੇਖ ਵਿੱਚ ਕੀਤਾ ਗਿਆ।