Patiala News : ਸਾਮਾਨ ਖਰੀਦਣ ਬਹਾਨੇ ਆਏ ਦੋ ਬਾਈਕ ਸਵਾਰ ਨੌਜਵਾਨ ਦੁਕਾਨਦਾਰ ਨੂੰ 51,500 ਰੁਪਏ ਦਾ ਚੂਨਾ ਲਾ ਕੇ ਹੋਏ ਫ਼ਰਾਰ
ਸਾਮਾਨ ਖਰੀਦਣ ਦੇ ਬਹਾਨੇ ਆਏ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਮੇਨ ਰੋਡ ’ਤੇ ਸਥਿਤ ਇੱਕ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਦੇ ਗੱਲੇ ਵਿੱਚੋਂ 51,500 ਰੁਪਏ ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Sat, 27 Dec 2025 09:17 PM (IST)
Updated Date: Sat, 27 Dec 2025 09:22 PM (IST)
ਭਾਰਤ ਭੂਸ਼ਣ ਗੋਇਲ, ਸਮਾਣਾ : ਸਾਮਾਨ ਖਰੀਦਣ ਦੇ ਬਹਾਨੇ ਆਏ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਮੇਨ ਰੋਡ ’ਤੇ ਸਥਿਤ ਇੱਕ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਦੇ ਗੱਲੇ ਵਿੱਚੋਂ 51,500 ਰੁਪਏ ਚੋਰੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਮਾਰਕੀਟ ਕਮੇਟੀ ਨੇੜੇ ਸਥਿਤ 'ਪਾਰਸ ਗਲਾਸ' ਨਾਮਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਉਸ ਦਾ ਲੜਕਾ ਦੁਪਹਿਰ ਦਾ ਖਾਣਾ ਖਾਣ ਲਈ ਘਰ ਗਿਆ ਹੋਇਆ ਸੀ, ਤਾਂ ਬਾਈਕ ਸਵਾਰ ਦੋ ਨੌਜਵਾਨ ਉਸ ਦੀ ਦੁਕਾਨ ’ਤੇ ਸ਼ੀਸ਼ਾ ਦੇਖਣ ਆਏ। ਉਹ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਦੁਕਾਨ ਦੇ ਪਿਛਲੇ ਹਿੱਸੇ (ਬੈਕਯਾਰਡ) ਤੱਕ ਲੈ ਗਏ ਅਤੇ ਇਸੇ ਦੌਰਾਨ ਗੱਲਾ ਤੋੜ ਕੇ ਉਸ ਵਿੱਚੋਂ 51,500 ਰੁਪਏ ਦੀ ਨਕਦੀ ਕੱਢ ਕੇ ਬਾਈਕ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਬਾਈਕ ਸਵਾਰਾਂ ਦੇ ਫ਼ਰਾਰ ਹੋਣ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।