Patiala News : ਧਾਗਾ ਮਿੱਲ 'ਚ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਅੱਗ ਇੰਨੀ ਭਿਆਨਕ ਸੀ ਕਿ ਸਮਾਣਾ, ਪਟਿਆਲਾ ਅਤੇ ਨਾਭਾ ਤੋਂ ਪਹੁੰਚੇ ਫਾਇਰ ਬ੍ਰਿਗੇਡ ਦਸਤਿਆਂ ਨੇ 70 ਤੋਂ ਵੱਧ ਪਾਣੀ ਦੀਆਂ ਗੱਡੀਆਂ ਨਾਲ 12 ਘੰਟਿਆਂ ਤੋਂ ਵੱਧ ਸਮੇਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਜੇਸੀਬੀ ਦੀ ਮਦਦ ਨਾਲ ਮਿੱਲ ਦੇ ਪਿਛਲੇ ਪਾਸੇ ਦੀਆਂ ਕੰਧਾਂ ਤੋੜ ਕੇ ਅੱਗ ਦੇ ਨੇੜੇ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
Publish Date: Sat, 22 Nov 2025 07:08 PM (IST)
Updated Date: Sat, 22 Nov 2025 07:11 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ-ਪਟਿਆਲਾ ਰੋਡ 'ਤੇ ਸਥਿਤ ਅਯੁੱਧਿਆ ਕਾਟ ਸਪਿਨ ਪ੍ਰਾਈਵੇਟ ਲਿਮਿਟਡ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਜਾਣ ਕਾਰਨ ਮਿੱਲ ਵਿੱਚ ਪਿਆ ਤਿਆਰ ਮਾਲ, ਕੱਚਾ ਮਾਲ ਅਤੇ ਪੈਕਿੰਗ ਮਟੀਰੀਅਲ ਸੜ ਕੇ ਸੁਆਹ ਹੋ ਗਿਆ।
ਅੱਗ ਇੰਨੀ ਭਿਆਨਕ ਸੀ ਕਿ ਸਮਾਣਾ, ਪਟਿਆਲਾ ਅਤੇ ਨਾਭਾ ਤੋਂ ਪਹੁੰਚੇ ਫਾਇਰ ਬ੍ਰਿਗੇਡ ਦਸਤਿਆਂ ਨੇ 70 ਤੋਂ ਵੱਧ ਪਾਣੀ ਦੀਆਂ ਗੱਡੀਆਂ ਨਾਲ 12 ਘੰਟਿਆਂ ਤੋਂ ਵੱਧ ਸਮੇਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਜੇਸੀਬੀ ਦੀ ਮਦਦ ਨਾਲ ਮਿੱਲ ਦੇ ਪਿਛਲੇ ਪਾਸੇ ਦੀਆਂ ਕੰਧਾਂ ਤੋੜ ਕੇ ਅੱਗ ਦੇ ਨੇੜੇ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀਆਂ ਨੇ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਫਾਇਰ ਬ੍ਰਿਗੇਡ ਦਸਤੇ ਦੀ ਮਦਦ ਕੀਤੀ। ਅੱਗ ਦਾ ਪ੍ਰਕੋਪ ਵਧਦਾ ਦੇਖ ਸਮਾਣਾ, ਪਟਿਆਲਾ ਅਤੇ ਨਾਭਾ ਦੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਫੈਕਟਰੀ ਦੇ ਐਮ ਡੀ ਰਾਜੀਵ ਸਿੰਗਲਾ ਨੇ ਦੱਸਿਆ ਕਿ ਅੱਗ ਕਾਰਨ ਗੋਦਾਮ ਦੀ ਛੱਤ 'ਤੇ ਲੱਗੀਆਂ ਲੋਹੇ ਦੀਆਂ ਚਾਦਰਾਂ ਵੀ ਪਿਘਲ ਗਈਆਂ ਅਤੇ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ। ਮਾਲਕਾਂ ਅਨੁਸਾਰ ਗੋਦਾਮ ਵਿੱਚ ਰੱਖਿਆ ਕਰੋੜਾ ਰੁਪਏ ਦਾ ਤਿਆਰ ਮਾਲ, ਪੈਕਿੰਗ ਮਟੀਰੀਅਲ, ਕੱਚਾ ਮਾਲ ਅਤੇ ਕਾਟਨ ਸੜ ਕੇ ਸੁਆਹ ਹੋ ਗਿਆ ਅਤੇ ਇਮਾਰਤ ਤਬਾਹ ਹੋ ਗਈ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਦਿਆਂ ਕਿਹਾ ਕਿ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।