Patiala News ; ਪੀਜੀ ’ਚ ਰਹਿੰਦੇ ਮੈਡੀਕਲ ਵਿਦਿਆਰਥੀ ਦਾ ਕਤਲ, ਕਮਰੇ ’ਚ ਮਿਲੀ ਖੂਨ ਨਾਲ ਲਥਪਥ ਲਾਸ਼
ਕਮਲ ਮਿੱਤਲ ਦੀ ਧੌਣ 'ਤੇ ਤਿੰਨ ਤੋਂ ਚਾਰ ਵਾਰ ਕੀਤੇ ਗਏ ਹਨ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕੋਠੀ ਵਿੱਚ ਪੀਜੀ ਦੇ ਤੌਰ 'ਤੇ ਤਕਰੀਬਨ ਚਾਰ ਵਿਦਿਆਰਥੀ ਰਹਿੰਦੇ ਸਨ। ਸਾਰੇ ਵਿਦਿਆਰਥੀਆਂ ਨੂੰ ਟ੍ਰੇਸ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Publish Date: Mon, 18 May 2026 10:01 PM (IST)
Updated Date: Mon, 18 May 2026 10:02 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ਦੇ ਨਿਊ ਲਾਲਬਾਗ ਵਿੱਚ ਪੀਜੀ (ਪੇਇੰਗ ਗੈਸਟ) ਵਿੱਚ ਰਹਿਣ ਵਾਲੇ ਇੱਕ ਮੈਡੀਕਲ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਦੀ ਵਾਰਦਾਤ ਸਵੇਰ ਦੀ ਹੈ, ਪਰ ਦਿਨ ਭਰ ਜਦੋਂ ਉਸ ਨੇ ਕਿਸੇ ਦੇ ਵੀ ਮੋਬਾਈਲ ਫ਼ੋਨ ਦੀ ਕਾਲ ਦਾ ਜਵਾਬ ਨਹੀਂ ਦਿੱਤਾ, ਤਾਂ ਰਾਤ ਨੂੰ ਉਸ ਦੇ ਜਾਣਕਾਰ ਪੀਜੀ ਵਿੱਚ ਪਹੁੰਚੇ। ਉੱਥੇ ਜਾ ਕੇ ਪਤਾ ਲੱਗਿਆ ਕਿ ਨੌਜਵਾਨ ਦਾ ਕਤਲ ਹੋ ਚੁੱਕਾ ਹੈ।
ਕਤਲ ਕਰਨ ਵਾਲਾ ਇਲਾਕੇ ਵਿੱਚ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਖੂਨ ਨਾਲ ਲੱਥਪੱਥ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਫਿਲਹਾਲ ਸਿਵਲ ਲਾਈਨ ਥਾਣਾ ਅਤੇ ਨਵੀਂ ਅਫ਼ਸਰ ਕਲੋਨੀ ਪੁਲਿਸ ਚੌਕੀ ਦੀ ਟੀਮ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਘਟਨਾ ਸਥਾਨ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਮਲ ਮਿੱਤਲ ਨਿਵਾਸੀ ਬਰੇਟਾ, ਮਾਨਸਾ ਵਜੋਂ ਹੋਈ ਹੈ, ਜੋ ਪਟਿਆਲਾ ਮੈਡੀਕਲ ਕਾਲਜ ਵਿੱਚ ਸੈਕੰਡ ਈਅਰ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰ ਵੀ ਸੋਮਵਾਰ ਸ਼ਾਮ ਨੂੰ ਘਟਨਾ ਸਥਾਨ 'ਤੇ ਪਹੁੰਚ ਗਏ ਹਨ।
ਕਮਲ ਮਿੱਤਲ ਦੀ ਧੌਣ 'ਤੇ ਤਿੰਨ ਤੋਂ ਚਾਰ ਵਾਰ ਕੀਤੇ ਗਏ ਹਨ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕੋਠੀ ਵਿੱਚ ਪੀਜੀ ਦੇ ਤੌਰ 'ਤੇ ਤਕਰੀਬਨ ਚਾਰ ਵਿਦਿਆਰਥੀ ਰਹਿੰਦੇ ਸਨ। ਸਾਰੇ ਵਿਦਿਆਰਥੀਆਂ ਨੂੰ ਟ੍ਰੇਸ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ 'ਤੇ ਫੋਰੈਂਸਿਕ ਟੀਮ ਤੋਂ ਇਲਾਵਾ ਡੀਐਸਪੀ, ਥਾਣਾ ਸਿਵਲ ਲਾਈਨ ਦੇ ਇੰਚਾਰਜ ਅਤੇ ਹੋਰ ਅਧਿਕਾਰੀ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੇ ਹਨ।