Patiala News : ਜ਼ਹਿਰੀਲੀ ਚੀਜ਼ ਨਿਗਲਣ ਵਾਲੇ ਪਤੀ ਦੀ ਵੀ ਹੋਈ ਮੌਤ
ਬੀਤੇ ਦਿਨੀਂ ਐਤਵਾਰ ਨੂੰ ਪਿੰਡ ਧਰਮਹੇੜੀ ਨਜ਼ਦੀਕ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਪਤਨੀ ਦੀ ਮੌਤ ਤੋਂ ਬਾਅਦ ਜ਼ੇਰੇ ਇਲਾਜ ਪਤੀ ਦੀ ਵੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
Publish Date: Mon, 01 Dec 2025 07:23 PM (IST)
Updated Date: Mon, 01 Dec 2025 07:26 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਬੀਤੇ ਦਿਨੀਂ ਐਤਵਾਰ ਨੂੰ ਪਿੰਡ ਧਰਮਹੇੜੀ ਨਜ਼ਦੀਕ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਪਤਨੀ ਦੀ ਮੌਤ ਤੋਂ ਬਾਅਦ ਜ਼ੇਰੇ ਇਲਾਜ ਪਤੀ ਦੀ ਵੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ, ਰਾਮਨਗਰ ਥਾਣੇ ਦੇ ਏਐੱਸਆਈ ਦੀਦਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਤਾ, ਲਕਸ਼ਮੀ ਦੇਵੀ ਪਤਨੀ ਕਪੂਰ ਚੰਦ ਵਾਸੀ ਪਿੰਡ, ਦਸੇਰਪੁਰ (ਗੁਹਲਾ, ਹਰਿਆਣਾ), ਵੱਲੋਂ ਦਰਜ ਕਰਵਾਏ ਗਏ ਬਿਆਨ ਅਨੁਸਾਰ, ਉਸਦੇ ਪੁੱਤਰ, ਈਸ਼ਵਰ ਚੰਦ (32) ਅਤੇ ਉਸਦੀ ਪਤਨੀ, ਕਾਜਲ ਨੇ ਗੁਹਲਾ ਦੇ ਨੇੜੇ ਇੱਕ ਜ਼ਹਿਰੀਲੀ ਚੀਜ਼ ਖਾ ਲਈ ਸੀ। ਸਕੂਟਰੀ 'ਤੇ ਪੰਜਾਬ ਨੂੰ ਜਾਂਦੇ ਸਮੇਂ ਪਿੰਡ ਧਰਮਹੇੜੀ ਦੇ ਨਜ਼ਦੀਕ ਸੜਕ ਕਿਨਾਰੇ ਡਿੱਗ ਪਏ ਸੀ ਜਿਨ੍ਹਾਂ ਵਿੱਚੋਂ ਕਾਜਲ ਨੂੰ ਸਿਵਲ ਹਸਪਤਾਲ ਸਮਾਣਾ ਵਿਖੇ ਮ੍ਰਿਤਕ ਐਲਾਨ ਦਿੱਤਾ ਸੀ ਜਦੋਂ ਕਿ ਉਸ ਦੇ ਪਤੀ ਈਸ਼ਵਰ ਚੰਦ ਦੀ ਪਟਿਆਲਾ ਵਿਖੇ ਜ਼ੇਰੇ ਇਲਾਜ ਹਸਪਤਾਲ ਵਿੱਚ ਮੌਤ ਹੋ ਗਈ ।
ਉਨ੍ਹਾਂ ਦੀਆਂ ਮੌਤਾਂ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਏ ਜਾਣ ਕਾਰਨ ਰਾਮਨਗਰ ਪੁਲਿਸ ਨੇ ਧਾਰਾ 194 ਦੇ ਤਹਿਤ ਕਾਰਵਾਈ ਕਰਦਿਆਂ, ਪੋਸਟਮਾਰਟਮ ਤੋਂ ਬਾਅਦ ਪਤੀ ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ।