ਪ੍ਰਭਾਤ ਸਕੂਲ ਡਕਾਲਾ ’ਚ ਸਾਲਾਨਾ ਸਮਾਗਮ ਕਰਵਾਇਆ
ਪ੍ਰਭਾਤ ਸਕੂਲ ਡਕਾਲਾ ’ਚ ਸਲਾਨਾ ਸਮਾਗਮ ਕਰਵਾਇਆ
Publish Date: Mon, 24 Nov 2025 04:53 PM (IST)
Updated Date: Mon, 24 Nov 2025 04:55 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪ੍ਰਭਾਤ ਇੰਟਰਨੈਸ਼ਨਲ ਪਬਲਿਕ ਸਕੂਲ, ਡਕਾਲਾ ਵਿਖੇ ਲਿਟਲ ਹੋਪਸ" ਥੀਮ 'ਤੇ ਆਧਾਰਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਲੈਂਪ ਲਾਈਟਿੰਗ ਸੈਰੇਮਨੀ ਨਾਲ ਹੋਈ, ਜੋ ਗਿਆਨ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਪ੍ਰੋਗਰਾਮ ਵਿਚ ਵਿਦਿਆਰਥੀਆਂ ਦੁਆਰਾ ਪ੍ਰਾਰਥਨਾ, ਯੋਗਾ, ਵਿਭਿੰਨਤਾ ਵਿਚ ਏਕਤਾ, ਦੰਦ ਬੁਰਸ਼, ਟ੍ਰੈਫਿਕ ਨਿਯਮਾਂ ਅਤੇ ਪਾਣੀ ਅਤੇ ਰੁੱਖਾਂ ਦੀ ਮਹੱਤਤਾ ਵਰਗੇ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ’ਚ ਪਹੁੰਚੇ ਮਾਪਿਆਂ ਵੱਲੋਂ ਵੀ ਖੇਡਾਂ ਵਿਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਨੇ ਇੱਕ ਆਤਮਵਿਸ਼ਵਾਸ ਨਾਲ ਰੈਂਪ ਵਾਕ ਨਾਲ ਦਰਸ਼ਕਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਪਿਛਲੇ ਸਾਲ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਨਿਯਮਤ ਹਾਜ਼ਰੀ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਸਕੂਲ ਪ੍ਰਬੰਧਕ ਪ੍ਰਕਾਸ਼ ਧਵਨ ਤੇ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇੱਕ ਪ੍ਰੇਰਨਾਦਾਇਕ ਸੰਦੇਸ਼ ਸਾਂਝਾ ਕੀਤਾ।