ਨੈਸ਼ਨਲ ਥੀਏਟਰ ਫੈਸਟੀਵਲ 25 ਨਵੰਬਰ ਤੋਂ
ਨੈਸ਼ਨਲ ਥੀਏਟਰ ਫੈਸਟੀਵਲ 25 ਨਵੰਬਰ ਤੋਂ
Publish Date: Sun, 23 Nov 2025 05:47 PM (IST)
Updated Date: Sun, 23 Nov 2025 05:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਲਾ ਤੇ ਸੱਭਿਆਚਾਰ ਦੀ ਰਾਜਧਾਨੀ ਕਹਾਉਣ ਵਾਲੇ ਸ਼ਾਹੀ ਸ਼ਹਿਰ ਪਟਿਆਲਾ ਨੂੰ 25 ਨਵੰਬਰ ਤੋਂ 1 ਦਸੰਬਰ ਤੱਕ ਰੰਗ ਮੰਚ ਦੀਆਂ ਪੇਸ਼ਕਾਰੀਆਂ ਦਾ ਤੋਹਫਾ ਮਿਲਣ ਜਾ ਰਿਹਾ ਹੈ। ਜਿਸ ਵਿਚ ਸੱਤ ਦਿਨ ਤਕ ਰਾਸ਼ਟਰੀ ਪੱਧਰ ਦੇ ਨਾਟਕਾਂ ਦੀ ਪੇਸ਼ਕਾਰੀ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਰ ਰੋਜ਼ ਸ਼ਾਮ 6 ਵਜੇ ਹੋਣਗੀਆ। ਇਸ ਦਾ ਮੁੱਖ ਪ੍ਰਬੰਧ ਪ੍ਰਸਿੱਧ ਨਾਟ ਸੰਸਥਾ ਕਲਾਕ੍ਰਿਤੀ ਪਟਿਆਲਾ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ,ਭਾਰਤ ਸਰਕਾਰ) ਅਤੇ ਸਰਬਤ ਦਾ ਭਲਾ ਟਰਸਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਵਰਗੀ ਪ੍ਰੀਤਮ ਸਿੰਘ ਓਬਰਾਏ ਨੂੰ ਸਮਰਪਿਤ ਨਾਟਕ ਮੇਲੇ ਵਿੱਚ ਦੇਸ਼ ਭਰ ਦੇ ਕਲਾਕਾਰ ਆਪਣੇ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਫੈਸਟੀਵਲ ਦੇ ਬਾਰੇ ਕਲਾਕ੍ਰਿਤੀ ਦੀ ਡਾਇਰੈਕਟਰ ਤੇ ਪ੍ਰਸਿੱਧ ਅਦਾਕਾਰਾ ਅਤੇ ਨਾਟਕ ਨਿਰਦੇਸ਼ਕਾ ਪ੍ਰਮਿੰਦਰ ਪਾਲ ਕੌਰ ਨੇ ਦੱਸਿਆ ਕਿ ਪਟਿਆਲਾ ਰੰਗ ਮੰਚ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਥੇ ਹਰ ਸਾਲ ਉੱਚ ਪੱਧਰ ਦੇ ਨਾਟਕ ਸ਼ਾਮਿਲ ਹੁੰਦੇ ਹਨ। ਰਵਿੰਦਰ ਸਿੰਘ ਸੋਢੀ ਦੇ ਲਿਖੇ ਇਸ ਨਾਟਕ ਨੂੰ ਇੰਪੈਕਟ ਆਰਟਸ ਮੋਹਾਲੀ ਦੇ ਬਨਿੰਦਰ ਜੀਤ ਸਿੰਘ ਬੰਨੀ ਦੇ ਨਿਰਦੇਸ਼ਨ ਵਿਚ ਪੇਸ਼ ਕੀਤਾ ਜਾਵੇਗਾ। ਕਲਾ ਕ੍ਰਿਤੀ ਪਟਿਆਲਾ ਵੱਲੋਂ ਸਾਰੇ ਰੰਗਮੰਚ ਦੇ ਕਲਾਕਾਰਾਂ, ਕਲਾ ਪ੍ਰੇਮੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਇਸ ਨਾਟਕ ਸਮਾਰੋਹ ਵਿੱਚ ਸ਼ਾਮਿਲ ਹੋਣ ਦੇ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।