ਸਿੰਗਲਾ ਨੂੰ ਮਿਲਿਆ ਸਿਲਵਰ ਜੁਬਲੀ ਕਰਮ ਯੋਗੀ ਐਵਾਰਡ
ਬਾਲ ਕ੍ਰਿਸ਼ਨ ਸਿੰਗਲਾ ਨੂੰ ਸਿਲਵਰ ਜੁਬਲੀ ਕਰਮ ਯੋਗੀੌ ਅਵਾਰਡ ਪ੍ਰਦਾਨ
Publish Date: Thu, 11 Dec 2025 04:26 PM (IST)
Updated Date: Thu, 11 Dec 2025 04:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦਮਪਤੀ ਪਦਮਸ਼੍ਰੀ ਪ੍ਰਾਣ ਸੱਭਰਵਾਲ ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਵੱਲੋਂ ਆਤਮਾ ਰਾਮ ਕੁਮਾਰ ਸਭਾ ਸੀ. ਸੈਕੰ. ਸਕੂਲ ਵਿਖੇ ਐੱਸਡੀਕੇ ਐੱਸ ਦੀ ਸਰਪ੍ਰਸਤੀ ਹੇਠ ਮੁਨੀਸ਼ ਗੋਇਲ ਚੇਅਰਮੈਨ ਅਤੇ ਸਕੂਲ ਪ੍ਰਿੰਸੀਪਲ ਮੈਡਮ ਡੋਲੀ ਲੜੋਈਆ ਦੇ ਸਹਿਯੋਗ ਨਾਲ ਸ਼ਹੀਦੀ ਸ਼ਤਾਬਦੀ ਜਾਗ੍ਰਿਤੀ ਨਾਟਕ ਮੇਲਾ ਕਰਵਾਇਆ ਗਿਆ। ਇਸ ਨਾਲ ਲਗਵੇਂ ਅਭਿਨੰਦਨ ਸੈਸ਼ਨ ਵਿੱਚ ਰਾਜ ਦੀ ਪ੍ਰਸਿੱਧ ਸਮਾਜਿਕ ਸ਼ਖ਼ਸੀਅਤ ਬਾਲ ਕ੍ਰਿਸ਼ਨ ਸਿੰਗਲਾ, ਪ੍ਰਧਾਨ 124 ਸਾਲ ਪੁਰਾਣੀ ਸਮਾਜ ਸੇਵਾ ਸੰਸਥਾ ਸਨਾਤਨ ਧਰਮ ਕੁਮਾਰ ਸਭਾ ਨੂੰ ਸਨਮਾਨਿਤ ਕੀਤਾ ਗਿਆ। ਨਟਾਸ ਡਾਇਰੈਕਟਰ ਪ੍ਰਾਣ ਸੱਭਰਵਾਲ ਅਤੇ ਪ੍ਰਸ਼ੰਸਕਾਂ ਨੇ ਬਾਲ ਕ੍ਰਿਸ਼ਨ ਸਿੰਗਲਾ ਨੂੰ ਨਟਾਸ ਦਾ ਗੋਰਵਮਈ ਸਿਲਵਰ ਜੁਬਲੀ ਕਰਮ ਯੋਗੀ ਐਵਾਰਡ ਆਫ ਆਨਰ, ਮਿਮੈਂਟੋ, ਸ਼ਾਲ, ਬੁੱਕੇ ਅਤੇ ਇਨਾਮ ਭੇਟ ਕਰ ਕੇ ਸਨਮਾਨਿਤ ਕੀਤਾ। ਨਟਾਸ ਪ੍ਰਧਾਨ ਜੀਐੱਸ ਕੱਕੜ ਨੇ ਕਿਹਾ ਕਿ ਬਾਲ ਕ੍ਰਿਸ਼ਨ ਸਿੰਗਲਾ ਜਿਨ੍ਹਾਂ ਨੂੰ ਪਿਆਰ ਨਾਲ ਬਾਲ ਕਿਹਾ ਜਾਂਦਾ ਹੈ ਅਤੇ ਜੋ ਅਨੁਸ਼ਾਸਨ, ਕੁਸ਼ਲ ਪ੍ਰਸ਼ਾਸ਼ਨ, ਸਮਰਧਨ ਅਤੇ ਨਿਫਾਸਤ ਲਈ ਭਲੀ ਭਾਂਤੀ ਜਾਣੇ ਜਾਂਦੇ ਹਨ, ਨੇ 2008 ਵਿੱਚ ਬਤੌਰ ਪ੍ਰਧਾਨ ਚਾਰਜ ਸੰਭਾਲਨ ਤੋਂ ਹੁਣ ਤਕ ਸਭਾ ਤਹਿਤ ਚੱਲ ਰਹੀਆਂ 15 ਚੈਰੀਟੇਬਲ ਸੰਸਥਾਵਾਂ ਵਿਚ ਨਵੀਂ ਰੂਹ ਫੂਕੀ ਹੈ ਅਤੇ ਸਾਥੀਆਂ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਮਿਸਾਲੀ ਅਦਾਰੇ ਬਣਾ ਕੇ ਸ਼ਹਿਰ ਦੀ ਸ਼ਾਨ ਬਣਾ ਦਿੱਤਾ ਹੈ। ਇਤਿਹਾਸਕ ਐੱਸਡੀਕੇਐੱਸ ਭਵਨ, ਸਿੰਗਲਾ ਦੀ ਦਿਮਾਗੀ ਸੋਚ ਦੀ ਉਪਜ ਹੈ। ਪੰਜਾਬ ਕੈਬਨਿਟ ਮੰਤਰੀ ਨੇ ਸਿੰਗਲਾ ਨੂੰ ਜ਼ਿਲ੍ਹਾ ਪਟਿਆਲਾ ਪੰਜਾਬ ਸਰਕਾਰ ਪ੍ਰਮਾਣ ਪੱਤਰ 2025 ਭੇਟ ਕਰ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨਜੀਤ ਸਰਨਾ, ਖੁਸ਼ਦੀਪ ਕੌਰ, ਬਲਜੀਤ ਚੰਦ, ਪ੍ਰਬੰਧਕੀ ਅਤੇ ਟੈਕਨੀਕਲ ਸਟਾਫ, ਸੱਭਰਵਾਲ ਨੇ ਉਪਰੋਕਤ ਹਸਤੀਆਂ ਵਿਸ਼ੇਸ਼ ਤੋਰ ਤੇ ਬਾਲ ਕ੍ਰਿਸ਼ਨ ਸਿੰਗਲਾ ਅਤੇ ਪ੍ਰਿੰਸੀਪਲ ਮੈਡਮ ਡੋਲੀ ਲੜੋਈਆ, ਨਵਨੀਤ ਕੌੜਾ, ਡੀ.ਸੀ. ਪਟਿਆਲਾ ਡਾ. ਪ੍ਰੀਤੀ ਯਾਦਵ ਆਈਏਐੱਸ ਅਤੇ ਡਾਇਰੈਕਟਰ ਭਾਸ਼ਾਵਾਂ ਜ਼ਸਵੰਤ ਸਿੰਘ ਜ਼ਫਰ ਦਾ ਸਰਪ੍ਰਸਤੀ ਅਤੇ ਅਗਵਾਈ ਲਈ ਧੰਨਵਾਦ ਕੀਤਾ।