ਮਹਿੰਦਰਾ ਕਾਲਜ ਦੇ ਜਰਨਲਿਜ਼ਮ ਵਿਭਾਗ ਨੇ ਪ੍ਰੋਗਰਾਮ ਕਰਵਾਇਆ
ਮਹਿੰਦਰਾ ਕਾਲਜ ਦੇ ਜਰਨਲਿਜ਼ਮ ਵਿਭਾਗ ਨੇ ਪ੍ਰੋਗਰਾਮ ਕਰਵਾਇਆ
Publish Date: Fri, 21 Nov 2025 05:09 PM (IST)
Updated Date: Fri, 21 Nov 2025 05:10 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਬੈਚਲਰ ਆਫ ਜਰਨਾਲਿਜਮ ਐਂਡ ਕਮਿਊਨੀਕੇਸ਼ਨ (ਬੀਜੇਐਮਸੀ) ਵਿਭਾਗ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਨਿਸ਼ਠਾ ਤ੍ਰਿਪਾਠੀ ਪੁੱਜੇ। ਜਿਨਾਂ ਦਾ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਹਰਵਿੰਦਰ ਕੌਰ ਨੌਹਰਾ ਤੇ ਸਾਥੀ ਅਧਿਆਪਕਾ ਆਸਥਾ ਚਾਵਲਾ ਨੇ ਉਚੇਚੇ ਤੌਰ ਤੇ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੀਜੀਐਮਸੀ ਵਿਭਾਗ ਦੀ ਦੂਜੇ ਸਾਲ ਦੀ ਵਿਦਿਆਰਥਣ ਫਰਿਆਦ ਨੇ ਇਕ ਸਲੋਨ ’ਚ ਜਾ ਕੇ ਇੰਟਰਵਿਊ ਦੁਬਾਰਾ ਕੀਤੀ। ਉਸ ਨੇ ਔਰਤ ਦੀ ਜ਼ਿੰਦਗੀ ’ਚ ਕਰਵਾ ਚੌਥ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਇਹ ਸਾਰੀ ਜਾਣਕਾਰੀ ਉਸ ਨੇ ਇੱਕ ਵੀਡੀਓ ਰਾਹੀਂ ਦਰਸਾਈ। ਇਸੇ ਤਰ੍ਹਾਂ ਵਿਦਿਆਰਥੀ ਪ੍ਰਤਿਭਾ, ਮਧੂ, ਸੋਨੂ ਕੁਮਾਰ ਆਦਿ ਨੇ ਵੀ ਬਾਰਾਂਦਰੀ ਬਾਗ ਵਿਚ ਬੜੀ ਦੇ ਦੌਰ ਵਿਚ ਲਗਾਈ ਪੇੜ, ਸੈਰ ਸਪਾਟੇ ਲਈ ਸੜਕਾਂ ਪੰਛੀਆਂ ਦੇ ਬਸੇਰੇ ਆਦ ਹਰੇ ਵਿਸਾਹ ਨਾਲ ਚਾਨਣਾ ਪਾਇਆ ਇਸੇ ਤਰ੍ਹਾਂ ਕਿਲਾ ਮੁਬਾਰਕ ਦੇ ਪੁਰਾਣੇ ਇਤਿਹਾਸ ਨੂੰ ਵਿਦਿਆਰਥੀਆਰਥਣ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ। ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ, ਕੂੜੇ ਤੋਂ ਨਿਪਟਾਰਾ ਅਤੇ ਕੂੜੇ ਦੀ ਸੁਧਾਈ ਕਰਕੇ ਬਣਾਈ ਜਾਂਦੀ ਖਾਦ ਵਾਲੀ ਸਾਰੀ ਪ੍ਰਕਿਰਿਆ ਨੂੰ ਇੱਕ ਵੀਡੀਓ ਦੇ ਰਾਹੀਂ ਵਿਦਿਆਰਥੀ ਨੇ ਦਿਖਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਨਿਸ਼ਠਾ ਤ੍ਰਿਪਾਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਚੰਗੇ ਮੁਕਾਮ ਤੇ ਪਹੁੰਚ ਸਕਣ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਬਣਾਈ ਵੀਡੀਓਜ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ: ਹਰਵਿੰਦਰ ਕੌਰ ਨੌਹਰਾ, ਪ੍ਰੋ: ਆਸਥਾ ਚਾਵਲ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।