ਖਾਲਸਾ ਕਾਲਜ ’ਚ ਕਰਵਾਇਆ ਲੇਖ ਲਿਖਣ ਮੁਕਾਬਲਾ
ਔਰਤ ਹਿੰਸਾ ਨੂੰ ਖਤਮ ਕਰਨ ਲਈ ਕਰਵਾਇਆ ਲੇਖ ਲਿਖਣ ਮੁਕਾਬਲਾ
Publish Date: Thu, 27 Nov 2025 05:05 PM (IST)
Updated Date: Thu, 27 Nov 2025 05:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵਿਖੇ ਔਰਤਾਂ ਵਿਰੁੱਧ ਹਿੰਸਾ ਨੂੰ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਜਿਸ ਵਿਚ ‘ਔਰਤਾਂ ਵਿਰੁੱਧ ਹਿੰਸਾ ਦਾ ਖ਼ਾਤਮਾ’ ਵਿਸ਼ੇ ਉਪਰ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਸਮਾਜ ਦੀ ਇੱਕ ਗੰਭੀਰ ਬਿਮਾਰੀ ਹੈ, ਜਿਸ ਨੂੰ ਖ਼ਤਮ ਕਰਨ ਲਈ ਸਾਨੂੰ ਸਿੱਖਿਆ ਅਤੇ ਜਾਗਰੂਕਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਡੀਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ‘ਇਹ ਮੁਕਾਬਲਾ ਨਾ ਸਿਰਫ਼ ਵਿਦਿਆਰਥੀਆਂ ਨੂੰ ਲਿਖਣ ਕਲਾ ਦਾ ਮੌਕਾ ਦਿੰਦਾ ਹੈ, ਸਗੋਂ ਔਰਤਾਂ ਵਿਰੁੱਧ ਹੁੰਦੀਆਂ ਅਨਿਆਂ ਵਿਰੁੱਧ ਆਵਾਜ਼ ਉਠਾਉਣ ਵਿਚ ਵੀ ਮਦਦ ਕਰਦਾ ਹੈ। ਨੰਨ੍ਹੀ ਛਾਂ ਸੈੱਲ ਦੇ ਕਨਵੀਨਰ ਡਾ. ਪੁਸ਼ਪਿੰਦਰ ਕੌਰ ਨੇ ਕਿਹਾ ਕਿ ਇਹ ਮੁਕਾਬਲਾ ਵਿਦਿਆਰਥੀਆਂ ਲਈ ਇਕ ਮਹੱਤਵ ਪੂਰਨ ਮੌਕਾ ਹੈ। ਵਿਦਿਆਰਥੀਆ ਵਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੇ ਲੇਖ ਪੇਸ਼ ਕੀਤੇ ਗਏ। ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਲੇਖਾਂ ਦੀ ਜੱਜਮੈਂਟ ਡਾ.ਕਾਮਨਾ, ਪ੍ਰੋ. ਰਜਿੰਦਰ ਕੌਰ ਅਤੇ ਪ੍ਰੋ ਸਿਮਰਤ ਜੋਸ਼ਨ ਦੁਆਰਾ ਕੀਤੀ ਗਈ। ਲੇਖ ਲਿਖਣ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋ ਪਹਿਲਾ ਸਥਾਨ ਜਸਵੀਰ ਕੌਰ ਬੀ.ਏ ਭਾਗ ਪਹਿਲਾ, ਦੂਜਾ ਸਥਾਨ ਮੁਸਕਾਨਪ੍ਰੀਤ ਕੌਰ ਬੀ.ਬੀ.ਏ ਭਾਗ ਦੂਜਾ,ਤੀਜਾ ਸਥਾਨ ਨਵਜੋਤ ਕੌਰ ਬੀ.ਏ ਭਾਗ ਪਹਿਲਾ, ਚੌਥਾ ਸਥਾਨ ਅੰਮ੍ਰਿਤਪਾਲ ਕੌਰ ਬੀ. ਏ ਭਾਗ ਤੀਜਾ ਅਤੇ ਵੰਧਨਾ ਬੀ.ਏ ਭਾਗ ਪਹਿਲਾ (ਪੋਲੀਟੀਕਲ ਸਾਇੰਸ ) ਨੇ ਸਲਾਹ ਮਸ਼ਵਰਾ ਲਈ ਪੰਜਵਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਵਿਦਿਆਰਥੀ ਭਲਾਈ ਕਮੇਟੀ ਅਤੇ ਨੰਨ੍ਹੀ ਛਾਂ ਸੈੱਲ ਦੇ ਬਾਕੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।