ਹਰਦਿਆਲ ਕੰਬੋਜ ਵੱਲੋਂ ਉਮੀਦਵਾਰ ਦੇ ਹੱਕ ’ਚ ਮੰਗੀਆਂ ਵੋਟਾਂ
ਹਰਦਿਆਲ ਕੰਬੋਜ ਵੱਲੋਂ ਉਮੀਦਵਾਰ ਸੰਨੀ ਕਾਠਪਾਲ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
Publish Date: Fri, 12 Dec 2025 05:05 PM (IST)
Updated Date: Fri, 12 Dec 2025 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਦੇ ਬਲਾਕ ਸੰਮਤੀ ਜ਼ੋਨ ਸ਼ਾਮਦੂ ਅਧੀਨ ਪੈਂਦੇ ਪਿੰਡ ਸ਼ਾਮਦੂ ਕੈਂਪ ਵਿਖੇ ਕਾਂਗਰਸ ਪਾਰਟੀ ਦੀ ਤਰਫੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਰ ਸਿੰਘ ਮਿਰਜਾਪੁਰ ਤੇ ਬਲਾਕ ਸੰਮਤੀ ਉਮੀਦਵਾਰ ਸੰਨੀ ਕਾਠਪਾਲ ਦੇ ਹੱਕ ’ਚ ਮੀਟਿੰਗ ਰੱਖੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਦੇ ਲਈ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪਹੁੰਚੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਕੰਬੋਜ ਨੇ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਾਬਕਾ ਵਿਧਾਇਕ ਕੰਬੋਜ ਅਤੇ ਹੋਰਨਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਕਾਂਗਰਸ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ, ਹਰਵਿੰਦਰ ਸਿੰਘ , ਮਲਵਿੰਦਰ ਸਿੰਘ, ਗੌਰਵ ਗਾਬਾ, ਦਰਸ਼ਨ ਕੁਮਾਰ, ਸਾਬਕਾ ਸਰਪੰਚ ਰਣਜੀਤ ਕੁਮਾਰ, ਸਾਈ ਮੈਂਡੀ ਚੌਹਾਨ, ਜੱਗਾ ਕੋਟਲਾ, ਸਾਬਕਾ ਸਰਪੰਚ ਵਰਸ਼ਾ ਰਾਣੀ, ਅਸ਼ੋਕ ਕੁਮਾਰ ਗਾਬਾ, ਸ਼ਾਮ ਲਾਲ, ਓਮ ਪ੍ਰਕਾਸ਼, ਗੋਬਿੰਦਾ, ਇੰਦਰ, ਚੰਨੂ ਰਾਮ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।