ਕਵਿਤਾ ਮਨੁੱਖਤਾ ਨਾਲ ਜਾਣ-ਪਛਾਣ ਦਾ ਮੁੱਖ ਸਰੋਤ : ਡਾ. ਆਨੰਦ
ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ ਸੈਮੀਨਾਰ ਕਰਵਾਇਆ
Publish Date: Mon, 17 Nov 2025 06:23 PM (IST)
Updated Date: Mon, 17 Nov 2025 06:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਪੰਜਾਬੀ ਮਾਹ-2025 ਦੇ ਸਮਾਗਮਾਂ ਦੀ ਲੜੀ ਹੇਠ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਮੁੱਖ ਮਹਿਮਾਨ ਦਾ ਤੁਆਰਫ਼ ਕਰਾਇਆ ਅਤੇ ਕਿਹਾ ਕਿ ਕਵਿਤਾ ਮਨੁੱਖਤਾ ਨਾਲ ਜਾਣ ਪਛਾਣ ਦਾ ਮੁੱਖ ਸਰੋਤ ਬਣਦੀ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਉਜਾਗਰ ਸਿੰਘ ਸਾਬਕਾ ਡੀਪੀਆਰਓ ਪਟਿਆਲਾ ਨੇ ਕਿਹਾ ਕਿ ਲਿਖਣ ਲਈ ਲੇਖਕ ਕੋਲ ਸਵੈਮਾਣ ਅਤੇ ਸਵੈ-ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਸਮਾਗਮ ਵਿੱਚ ਪੰਜਾਬੀ ਮੈਗਜ਼ੀਨ ‘ਗੁਸਈਆਂ’ ਦੇ ਨਵੇਂ ਅੰਕ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ ਨੇ ਸ਼ਾਇਰਾ ਨੂੰ ਕਵਿਤਾਵਾਂ ਪੜ੍ਹਨ ਦਾ ਸੱਦਾ ਦਿੱਤਾ। ਸਮਾਰੋਹ ਵਿਚ ਹਾਜ਼ਰ ਨਾਮਵਰ ਕਵੀਆਂ ’ਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਡਾ ਰਵੀ ਭੂਸ਼ਨ, ਰਾਜਵੀਰ ਮੱਲ੍ਹੀ, ਗੁਰਪ੍ਰੀਤ ਢਿੱਲੋਂ, ਨਵਦੀਪ ਮੁੰਡੀ, ਰਾਮ ਸਿੰਘ ਬੰਗ, ਗੁਰਦਰਸ਼ਨ ਸਿੰਘ ਗੁਸੀਲ, ਮੰਗਤ ਖਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਵਿਜੇ ਕੁਮਾਰ, ਜਸਵੀਰ ਚੋਟੀਆਂ, ਅੰਗਰੇਜ਼ ਵਿਰਕ, ਕੁਲਦੀਪ ਕੌਰ ਧੰਜੂ, ਜੱਗਾ ਰੰਗੂਵਾਲ, ਦਵਿੰਦਰ ਪਟਿਆਲ਼ਵੀ, ਸ਼ਾਮ ਸਿੰਘ ਪ੍ਰੇਮ, ਗੁਰਚਰਨ ਸਿੰਘ ਧੰਜੂ, ਕ੍ਰਿਸ਼ਨ ਧੀਮਾਨ, ਹਰੀਸ਼ ਹਰਫ਼, ਬਲਵੰਤ ਬੱਲੀ, ਰਾਜੇਸ਼ਵਰ ਕੁਮਾਰ, ਲੱਕੀ ਸਿੰਘ, ਰਘਬੀਰ ਸਿੰਘ ਮਹਿਮੀ ਤੋਂ ਇਲਾਵਾ ਡਾ. ਹਰਬੰਸ ਸਿੰਘ ਧੀਮਾਨ ਅਤੇ ਹਰਦੀਪ ਸਿੰਘ ਸਨੌਰ ਹਾਜ਼ਰ ਰਹੀਆਂ।