ਆਪ ਉਮੀਦਵਾਰ ਗੁਰਿੰਦਰਜੀਤ ਸੋਨੂ 1165 ਵੋਟਾਂ ਲੈ ਕੇ ਰਹੇ ਜੇਤੂ
ਆਪ ਉਮੀਦਵਾਰ ਗੁਰਿੰਦਰਜੀਤ ਸੋਨੂ 1165 ਵੋਟਾਂ ਲੈ ਕੇ ਰਹੇ ਜੇਤੂ
Publish Date: Thu, 18 Dec 2025 05:56 PM (IST)
Updated Date: Thu, 18 Dec 2025 05:57 PM (IST)
ਫੋਟੋ 18ਪੀਟੀਐਲ: 20 ਐਚ ਐਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਲਾਕ ਸੰਮਤੀ ਜ਼ੋਨ ਥੂਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰਜੀਤ ਸਿੰਘ ਸੋਨੂ ਢਿੱਲੋਂ 1165 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 1096 ਵੋਟਾਂ ਮਿਲੀਆਂ। ਇਸ ਮੌਕੇ ਖੁਸ਼ੀ ਪ੍ਰਗਟ ਕਰਦੇ ਹੋਏ ਗੁਰਿੰਦਰਜੀਤ ਸਿੰਘ ਸੋਨੂ ਢਿੱਲੋ ਨੇ ਪਿੰਡ ਥੂਹਾ, ਮੋਹੀ ਖੁਰਦ, ਸੂਰਜਗੜ੍ਹ, ਘੜਾਮਾ ਖੁਰਦ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨਾਂ ਨੇ ਮੇਰੇ ਉੱਤੇ ਵਿਸ਼ਵਾਸ ਕਰਕੇ ਮੇਰੇ ਜਿੱਤ ਯਕੀਨੀ ਬਣਾਈ ਹੈ ਮੈਂ ਉਹਨਾਂ ਦੀਆਂ ਆਸਾਂ ਉੱਤੇ ਖਰਾ ਉਤਰਾਂਗਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੋਰ ਦੀ ਅਗਵਾਈ ਦੇ ਵਿੱਚ ਬਲਾਕ ਸੰਮਤੀ ਜੋਨ ਥੂਹਾ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਪਹਿਲ ਦੇ ਅਧਾਰ ਉੱਤੇ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਸੋਨੂ ਢਿੱਲੋ ਨੂੰ ਜ਼ਿਲ੍ਹਾ ਪਰਿਸ਼ਦ ਮੈਂਬਰ ਜੇਤੂ ਸਹਿਜਪਾਲ ਸਿੰਘ ਲਾਡਾ, ਲਖਵਿੰਦਰ ਸਿੰਘ ਸਰਪੰਚ ਚਮਾਰੂ, ਜਗਦੀਪ ਸਿੰਘ ਚਮਾਰੂ ਸਮੇਤ ਹੋਰਨਾਂ ਵੱਲੋਂ ਮੂੰਹ ਮਿੱਠਾ ਕਰਵਾ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।