ਸਿਹਤ ਮੰਤਰੀ ਦੇ ਰਿਹਾਇਸ਼ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਸਿਹਤ ਮੰਤਰੀ ਦੇ ਰਿਹਾਇਸ਼ ਨੇੜੇ ਅਣਮਿੱਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ:ਲੁਬਾਣਾ
Publish Date: Mon, 15 Dec 2025 04:33 PM (IST)
Updated Date: Mon, 15 Dec 2025 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਸਿਹਤ ਵਿਭਾਗ ਪੰਜਾਬ ਵਿਚਲੇ ਐਂਟੀ ਲਾਰਵਾ (ਬਰਿਡਿੰਗ) ਕਾਮਿਆਂ ਵਲੋਂ ਆਪਣੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਅਤੇ ਕੰਮ ਤੋਂ ਹਰ ਸਾਲ 6 ਮਹੀਨੇ ਲਈ ਬਰੇਕਾ ਪਾਉਣ ਤੇ ਫਾਰਗ ਕਰਨ ਵਰਗੇ ਇਸ਼ੂਆਂ ਸਬੰਧੀ ਪਿਛਲੇ ਦੋ ਸਾਲਾਂ ਤੋਂ ਸਿਹਤ ਮੰਤਰੀ ਨੂੰ ਰੈਲੀਆਂ ਕਰਕੇ ਆਪਣੀਆਂ ਮੰਗਾਂ ਦੇ ਮੰਗ ਪੱਤਰ ਦਿੱਦੇ ਆ ਰਹੇ, ਇਨ੍ਹਾਂ ਕਾਮਿਆਂ ਦੀ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਵੀ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਪੰਜਾਬ ਵਿਚੋਂ ਜੁੜੇ ਇਨ੍ਹਾਂ ਕਾਮਿਆਂ ਵੱਲੋਂ ਸਿਹਤ ਮੰਤਰੀ ਦਾ ਮੁੜ ਧਿਆਨ ਦਿਵਾਉਣ, ਉਹਨਾਂ ਦੀ ਨਿੱਜੀ ਰਿਹਾਇਸ਼ ਨੇੜੇ ਸਰਦੀ ਦੇ ਬਾਵਜੂਦ ਅਣਮਿੱਥੇ ਸਮੇਂ ਲਈ ਰੋਸ ਮਈ ਧਰਨੇ ਸ਼ੁਰੂ ਕਰ ਦਿੱਤੇ ਹਨ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੇ ਧਰਨਿਆਂ ਬਾਰੇ ਸਿਹਤ ਮੰਤਰੀ ਤੇ ਸਿਹਤ ਅਧਿਕਾਰੀਆਂ ਨੂੰ ਜਿਲਾ ਪ੍ਰਸ਼ਾਸ਼ਨ ਨੂੰ ਵੀ ਲਿਖਤੀ ਸੂਚਿਤ ਕੀਤਾ ਗਿਆ ਸੀ ਪਰੰਤੂ ਕਿਸੇ ਵੀ ਪੱਧਰ ਤੇ ਕੋਈ ਨੋਟਿਸ ਨਹੀਂ ਲਿਆ ਗਿਆ। ਮੰਗਾਂ ਬਾਰੇ ਦੱਸਿਆ ਕਿ ਕਾਮਿਆਂ ਤੇ ਛੇ ਮਹੀਨੇ ਕੰਮ ਲਿਆ ਜਾਂਦਾ ਹੈ ਛੇ ਮਹੀਨੇ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ। ਘੱਟੋ ਘੱਟ ਉਜਰਤਾ, ਕੋਈ ਸਹੂਲਤਾਂ, ਪਹਿਚਾਨ ਕਾਰਡ, ਵਰਦੀਆਂ, ਤਨਖਾਹਾਂ ਬੈਂਕ ਖਾਤੇ, ਰਹੀ ਤੇ ਸਮੇਂ ਸਿਰ ਨਹੀਂ ਮਿਲਦੀਆਂ। ਇਨ੍ਹਾਂ ਦਾ ਲੰਮੇ ਸਮੇਂ ਤੋਂ ਅਫਸਰ ਹੀ ਆਰਥਿਕ ਸ਼ੋਸ਼ਣ ਕਰ ਰਹੇ ਹਨ। ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਇਨ੍ਹਾਂ ਨੂੰ 20—20 ਸਾਲ ਹੋਣ ਤੇ ਵੀ ਅਰਜਸਟ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਰੈਗੂਲਾਈਜੇਸ਼ਨ ਐਕਟ 2016 ਲਾਗੂ ਕੀਤਾ ਜਾ ਰਿਹਾ ਹੈ। ਜੋਂ ਉਹਨਾਂ ਨਾਲ ਸਰਾਸਰ ਧੱਕਾ ਹੈ। ਧਰਨੇ ਨੂੰ ਹੋਰਜੋ ਆਗੂਆਂ ਨੇ ਸੰਬੋਧਨ ਕੀਤਾ ਉਹਨਾ ਵਿੱਚ ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਮੱਖਣ ਸਿੰਘ, ਦਰਸ਼ੀ ਕਾਂਤ, ਰਜਿੰਦਰ ਵਾਲਮੀਕਿ, ਤਿਰਵੈਣੀ ਪ੍ਰਸ਼ਾਦ ਤਿਵਾੜੀ, ਵੇਦ ਪ੍ਰਕਾਸ਼ , ਧਰਮਿੰਦਰ, ਸੁਖਦੇਵ ਝੰਡੀ, ਪ੍ਰਕਾਸ਼ ਸਿੰਘ ਲੁਬਾਣਾ, ਹਰਦੀਪ ਸਿੰਘ, ਮੇਘ ਰਾਮ, ਸੁਨੀਤਾ, ਕਮਲੇਸ਼, ਸਤਿਨਰਾਇਣ ਗੋਨੀ, ਰਾਜੇਸ਼, ਪ੍ਰਧਾਨ ਅਮਰਨਾਥ, ਵਰਿੰਦਰ ਸਿੰਘ, ਰੁਪਿੰਦਰ ਸਿੰਘ, ਸਤਵਿੰਦਰ ਸਿੰਘ, ਅਵਤਾਰ ਸਿੰਘ (ਮਨਜਿੰਦਰ ਸਿੰਘ ਤਰਨਤਾਰਨ), ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।