ਸ਼੍ਰੀ ਹਜ਼ੂਰ ਸਾਹਿਬ ਲਈ ਪਹਿਲੀ ਫਲੈਟ ਸ਼ੁਰੂ ਹੋਣ ਕੀਤਾ ਧੰਨਵਾਦ
ਸ਼੍ਰੀ ਹਜੂਰ ਸਾਹਿਬ ਲਈ ਪਹਿਲੀ ਫਲੈਟ ਸ਼ੁਰੂ ਹੋਣ ਕੀਤਾ ਧੰਨਵਾਦ
Publish Date: Tue, 27 Jan 2026 04:06 PM (IST)
Updated Date: Tue, 27 Jan 2026 04:07 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝੂੰਦਾ ਦੇ ਯਤਨਾ ਸਦਕਾ ਅੱਜ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਤੋਂ ਸ੍ਰੀ ਹਜ਼ੂਰ ਸਾਹਿਬ ਨੂੰ ਫਲਾਇਟ ਸ਼ੁਰੂ ਹੋਈ ਹੈ। ਸੰਗਤਾਂ ਵਿਚ ਇਸ ਉਪਰਾਲੇ ਨੂੰ ਵੇਖ ਕੇ ਖੁਸ਼ੀ ਦੀ ਲਹਿਰ ਦੌੜ ਗਈ। ਹਰਿਆਣਾ ਦੀਆਂ ਸਿੱਖ ਸੰਗਤਾਂ ਵਲੋਂ ਇਸ ਫਲੈਟ ਸ਼ੁਰੂ ਹੋਣ ਤੇ ਜਿਥੇ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਿਆਂ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਵੀ ਸੰਗਤਾਂ ਵਾਸਤੇ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਹੈ। ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਇਸ ਵਿਸ਼ੇਸ਼ ਉਪਰਾਲੇ ਨਾਲ ਹਰਿਆਣਾ ਤੇ ਹੋਰ ਵੱਖ-ਵੱਖ ਸੂਬਿਆਂ ਤੋਂ ਵੀ ਇਸ ਫਲੈਟ ਸ਼ੁਰੂ ਹੋਣ ਕਾਰਨ ਲਾਹਾ ਲੈ ਸਕਣਗੀਆ। ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਸੰਗਤਾਂ ਦੀ ਮੰਗ ਅਨੁਸਾਰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਤੋਂ ਇਹ ਫਲਾਈਟ ਚੱਲਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਵੀ ਫਲੈਟ ਸ਼ੁਰੂ ਹੋਣੀ ਚਾਹੀਦੀ ਹੈ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਸਬੀਰ ਸਿੰਘ ਮਸਾਣਾਂ, ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਭਿੰਡਰ, ਮੇਜ਼ਰ ਸਿੰਘ, ਡਿਪਟੀ ਕਮਿਸ਼ਨਰ ਮਹਿੰਦਰਪਾਲ ਸਿੰਘ ਹਿਸਾਰ, ਅਵਨੀਤ ਪੀ ਕੌਰ ਆਈ ਏਂ ਐੱਸ ਪ੍ਰਿੰਸੀਪਲ ਸਕੱਤਰ ਹਵਾਬਾਜ਼ੀ ਸਮੇਤ ਹੋਰ ਹਾਜ਼ਰ ਸਨ।