ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ
ਲੁਟਾ ਖੋਹਾ ਕਰਨ ਵਾਲੇ ਤਿੰਨ ਕਾਬੂ ਮਾਮਲਾ ਦਰਜ
Publish Date: Thu, 11 Dec 2025 05:00 PM (IST)
Updated Date: Thu, 11 Dec 2025 05:03 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਪੁਲਿਸ ਵੱਲੋਂ ਤਿੰਨ 20 ਤੋਂ 25 ਸਾਲ ਦੀ ਉਮਰ ਦੇ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਲੁਟੇਰਿਆਂ ਉੱਪਰ ਪਹਿਲਾਂ ਵੀ ਕਈ ਮਾਮਲੇ ਡੀਐੱਸਪੀ ਗੁਰਿੰਦਰ ਸਿੰਘ ਬੱਲ ਮੁਤਾਬਿਕ ਦਰਜ ਹਨ। ਡੀਐੱਸਪੀ ਨਾਭਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਲੁੱਟ ਕਰਨ ਸਮੇਂ ਇਹ ਪੰਜ ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ ਤੇ ਦੋ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਓਮ ਲਕਸ਼ਮੀ ਨਾਰਾਇਣ ਪਿੰਡ ਮਟੌਰੜਾ ਦਾ ਰਹਿਣ ਵਾਲਾ ਜੋ ਕਿ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਅਰਮਾਨ ਕੁਮਾਰ, ਸ਼ੁਭਮ ਵਾਸੀਆਂ ਕੱਚੇ ਘਰ ਬੋੜਾਂਗੇਟ ਨਾਭਾ, ਜਸ਼ਨਦੀਪ ਸਿੰਘ, ਰਾਜਦੀਪ ਸਿੰਘ ਵਾਸੀਆਂ ਬੋੜਾਂ ਗੇਟ ਨਾਭਾ ਤੇ ਆਕਾਸ਼ਵਾਸੀ ਦਲੱਦੀ ਗੇਟ ਨਾਭਾ ਜੋ ਕਿ ਮੋਟਰਸਾਈਕਲਾਂ ’ਤੇ ਸਵਾਰ ਸਨ। ਉਨ੍ਹਾਂ ਓਮ ਲਕਸ਼ਮੀ ਦੀ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਕੁੱਟਮਾਰ ਕਰਨੀ ਸ਼ੁਰੂ ਕਰਨ ਉਪਰੰਤ ਉਸ ਦਾ ਪਰਸ ਕੱਢ ਕੇ ਲਏ ਗਏ। ਉੱਥੋਂ ਜਾ ਰਹੇ ਰਾਹਗੀਰਾਂ ਵੱਲੋਂ ਹੰਗਾਮਾ ਹੁੰਦਾ ਦੇਖ ਲੁਟੇਰਿਆਂ ਨੂੰ ਫੜ ਲਿਆ ਤੇ ਕੁੱਟਮਾਰ ਕੀਤੀ, ਜਿਸ ਦੀਆਂ ਵੀਡੀਓਜ਼ ਇਲਾਕੇ ਵਿੱਚ ਵਾਇਰਲ ਹੋ ਰਹੀਆਂ ਹਨ।