ਨਾੜ ਸਾੜਨ ਦੇ ਮਾਮਲੇ ਵਧੇ, ਹੁਣ ਤੱਕ 1759 ਮਾਮਲੇ ਆਏ ਸਾਹਮਣੇ; 4.15 ਲੱਖ ਰੁਪਏ ਜੁਰਮਾਨਾ
ਅੰਕੜਿਆਂ ਅਨੁਸਾਰ ਸਭ ਤੋਂ ਵੱਧ 204 ਮਾਮਲੇ ਫਿਰੋਜ਼ਪੁਰ ’ਚ ਅਤੇ 198 ਮਾਮਲੇ ਸੰਗਰੂਰ ਜਿਲ੍ਹੇ ’ਚ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ’ਚ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ 79 ਮਾਮਲਿਆਂ ’ਚ 4 ਲੱਖ 15 ਹਜ਼ਾਰ ਰੁਪਏ ਦਾ ਜੁਰਮਾਨਾ, 36 ਐੱਫਆਈਆਰ ਅਤੇ 59 ਰੈੱਡ ਐਂਟਰੀਆਂ ਦਰਜ ਕੀਤੀਆਂ ਹਨ।
Publish Date: Sun, 03 May 2026 08:34 AM (IST)
Updated Date: Sun, 03 May 2026 08:36 AM (IST)
ਸੀਨੀਅਰ ਰਿਪੋਰਟਰ, ਪੰਜਾਬੀਜਾਗਰਣ, ਪਟਿਆਲਾ: ਸੂਬੇ ’ਚ ਕਣਕ ਦੀ ਵਾਢੀ ਲਗਭਗ ਖ਼ਤਮ ਹੁੰਦੇ ਹੀ ਨਾੜ ਸਾੜਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧਣ ਲੱਗੀਆਂ ਹਨ। ਹੁਣ ਤੱਕ ਪੂਰੇ ਪੰਜਾਬ ’ਚ 1,759 ਥਾਵਾਂ ’ਤੇ ਨਾੜ ਸਾੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਏਜੰਸੀਆਂ ਦੀ ਚਿੰਤਾ ਵਧ ਗਈ ਹੈ।
ਅੰਕੜਿਆਂ ਅਨੁਸਾਰ ਸਭ ਤੋਂ ਵੱਧ 204 ਮਾਮਲੇ ਫਿਰੋਜ਼ਪੁਰ ’ਚ ਅਤੇ 198 ਮਾਮਲੇ ਸੰਗਰੂਰ ਜਿਲ੍ਹੇ ’ਚ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ’ਚ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ 79 ਮਾਮਲਿਆਂ ’ਚ 4 ਲੱਖ 15 ਹਜ਼ਾਰ ਰੁਪਏ ਦਾ ਜੁਰਮਾਨਾ, 36 ਐੱਫਆਈਆਰ ਅਤੇ 59 ਰੈੱਡ ਐਂਟਰੀਆਂ ਦਰਜ ਕੀਤੀਆਂ ਹਨ। ਉੱਥੇ ਹੀ, ਬਰਨਾਲਾ ਜ਼ਿਲ੍ਹੇ ’ਚ ਸਭ ਤੋਂ ਸਖ਼ਤ ਕਾਰਵਾਈ ਦੇਖਣ ਨੂੰ ਮਿਲੀ ਹੈ, ਜਿੱਥੇ 80 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ 16 ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ’ਚ ਸਭ ਤੋਂ ਵੱਧ 15 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ’ਚ ਭਾਰੀ ਵਾਧਾ ਹੁੰਦਾ ਹੈ, ਜਿਸ ਦਾ ਸਿਹਤ ’ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤੀ ਅਤੇ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਕਿਸਾਨ ਇਸ ਰੁਝਾਨ ਨੂੰ ਛੱਡਣ ਤੋਂ ਝਿਜਕ ਰਹੇ ਹਨ। ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਪ੍ਰਬੰਧਨ ਦੇ ਬਦਲਵੇਂ ਤਰੀਕੇ ਅਪਣਾਉਣ, ਤਾਂ ਜੋ ਵਾਤਾਵਰਣ ਅਤੇ ਜਨਤਕ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉੱਥੇ ਹੀ, ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਜ਼ਿਲ੍ਹਾ : ਅੰਕੜੇ
ਅੰਮ੍ਰਿਤਸਰ: 32
ਬਰਨਾਲਾ:95
ਬਠਿੰਡਾ:180
ਫ਼ਤਹਿਗੜ੍ਹ ਸਾਹਿਬ:06
ਫ਼ਰੀਦਕੋਟ:60
ਫ਼ਾਜ਼ਿਲਕਾ:126
ਫ਼ਿਰੋਜ਼ਪੁਰ:204
ਗੁਰਦਾਸਪੁਰ:44
ਹੁਸ਼ਿਆਰਪੁਰ:105
ਜਲੰਧਰ:45
ਕਪੂਰਥਲਾ:66
ਲੁਧਿਆਣਾ: 35
ਮਾਨਸਾ: 164
ਮੋਗਾ: 55
ਮੁਕਤਸਰ:109
ਨਵਾਂਸ਼ਹਿਰ:13
ਪਠਾਨਕੋਟ:06
ਪਟਿਆਲਾ:70
ਰੋਪੜ:02
ਮੋਹਾਲੀ:08
ਸੰਗਰੂਰ:198
ਤਰਨਤਾਰਨ:125
ਮਾਲੇਰਕੋਟਲਾ: 11