ਪਟਿਆਲਾ ’ਚ ਨੀਲੇ ਡਰਮ ’ਚੋਂ ਮਿਲੀ ਮੁਟਿਆਰ ਦੀ ਲਾਸ਼, ਕਤਲ ਕਰ ਕੇ ਲਾਸ਼ ਨੂੰ ਡਰੰਮ ’ਚ ਬੰਦ ਕਰਨ ਦਾ ਖਦਸ਼ਾ
ਕੁੜੀ ਦੀ ਲਾਸ਼ ਨੂੰ ਡਰਮ ਅੰਦਰ ਰੱਖਣ ਤੋਂ ਬਾਅਦ ਉਸ ਉੱਪਰ ਲਾਲ ਰੰਗ ਲਗਾਇਆ ਗਿਆ ਸੀ। ਸ਼ੰਕਾ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਡਰੰਮ ’ਚ ਬੰਦ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ।
Publish Date: Wed, 27 May 2026 08:12 AM (IST)
Updated Date: Wed, 27 May 2026 08:16 AM (IST)
ਜਾਗਰਣ ਸੰਵਾਦਦਾਤਾ, ਪਟਿਆਲਾ : ਸ਼ਹਿਰ ਦੀ ਰੇਲਵੇ ਕਾਲੋਨੀ ’ਚ ਨੀਲੇ ਡਰਮ ਵਿਚੋਂ ਇਕ 20 ਸਾਲਾ ਮੁਟਿਆਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਸ ਦੇ ਇਕ ਹੱਥ ’ਤੇ “ਨੇਹਾ” ਲਿਖਿਆ ਹੋਇਆ ਹੈ, ਜਦਕਿ ਦੂਜੇ ਹੱਥ ’ਤੇ ਦਿਲ ਵਾਲਾ ਟੈਟੂ ਬਣਿਆ ਹੋਇਆ ਹੈ ਜਿਸ ’ਤੇ ਐੱਨ ਤੇ ਏ ਲਿਖਿਆ ਹੈ। ਕੁੜੀ ਦੀ ਲਾਸ਼ ਨੂੰ ਡਰਮ ਅੰਦਰ ਰੱਖਣ ਤੋਂ ਬਾਅਦ ਉਸ ਉੱਪਰ ਲਾਲ ਰੰਗ ਲਗਾਇਆ ਗਿਆ ਸੀ। ਸ਼ੰਕਾ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਡਰੰਮ ’ਚ ਬੰਦ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ। ਕੁੜੀ ਦੇ ਚਿਹਰੇ ’ਤੇ ਹਲਕਾ ਜ਼ਖ਼ਮ ਹੈ, ਪਰ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਦਿਸਿਆ। ਜਾਂਚ ਅਧਿਕਾਰੀ ਏਐੱਸਆਈ ਗੁਰਬਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਲੱਗ ਰਿਹਾ ਹੈ। ਫਿਲਹਾਲ ਜਾਂਚ ਲਈ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।