ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ
350 ਸਾਲਾ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਲਾਇਆ ਵਿਸ਼ਾਲ ਖੂਨਦਾਨ ਕੈਂਪ
Publish Date: Mon, 01 Dec 2025 05:57 PM (IST)
Updated Date: Mon, 01 Dec 2025 05:59 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗਡ਼੍ਹ ਸਬੰਧਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਐੱਚਡੀਐੱਫਸੀ ਬੈਂਕ ਦੇ ਸਹਿਯੋਗ ਸਦਕਾ ਦੇਵੀਗਡ਼੍ਹ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਹਲਕਾ ਸਨੌਰ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਨੇ ਕੀਤਾ। ਇਸ ਦੌਰਾਨ ਰਣਜੀਤ ਸਿੰਘ ਰਾਣਾ, ਤਲਵਿੰਦਰ ਬੱਗਾ, ਅਮਰਨਾਥ ਕੋਹਲੇਮਾਜਰਾ, ਨਾਜਰ ਸਿੰਘ, ਅਮਰਜੀਤ ਗਿਰ ਛੰਨਾ, ਜਸਦੇਵ ਸ਼ਰਮਾ, ਰਾਹੁਲ ਦੂੰਦੀਮਾਜਰਾ, ਬਲਜੀਤ ਸਿੰਘ, ਜਸਵੰਤ ਸਿੰਘ, ਅਮਨਜੋਤ ਗਿਰ, ਜਸਪਾਲ ਸਿੰਘ, ਜਤਿੰਦਰ ਸਿੰਘ, ਗੁਰਧਿਆਨ ਸਿੰਘ, ਸਤਪਾਲ ਸਿੰਘ, ਪ੍ਰਨਾਮ ਸਿੰਘ, ਜਸ਼ਨਪ੍ਰੀਤ ਕੌਰ, ਅਮਰੀਕ ਸਿੰਘ, ਸੁਰਿੰਦਰ ਸਿੰਘ, ਮੰਗੂ, ਹਰਬੀਰ ਸਿੰਘ ਅਤੇ ਗੁਰੀ ਰਾਮ ਸਮੇਤ 40 ਖੂਨਦਾਨੀਆਂ ਨੇ ਖੂਨਦਾਨ ਕੀਤਾ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪ੍ਰੈੱਸ ਕਲੱਬ ਹਲਕਾ ਸਨੌਰ ਅਤੇ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ’ਚ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ ਹੈ। ਇਸ ਮੌਕੇ ਗਗਨਦੀਪ ਸਿੰਘ ਨੌਗਾਵਾਂ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਹਰਕ੍ਰਿਸ਼ਨ ਸਿੰਘ ਸੁਰਜੀਤ, ਲਖਮੀਰ ਸਿੰਘ ਸਲੋਟ, ਗੁਰਮੀਤ ਸਿੰਘ ਹਡਾਣਾ ਅਤੇ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।