Big News : ਨਾਭਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ ਹਥਿਆਰਾਂ ਨਾਲ ਪੁਲਿਸ ਮੁਲਾਜ਼ਮ ਦਾ ਕਤਲ; ਭਰਾ ਜ਼ਖ਼ਮੀ
ਮ੍ਰਿਤਕ ਅਮਨਦੀਪ ਸਿੰਘ ਦੇ ਘਰ ਦੋ ਮਹੀਨੇ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਸੀ। ਮ੍ਰਿਤਕ ਦੇ ਪਿਤਾ ਮਾਰਕੀਟ ਕਮੇਟੀ ਨਾਭਾ ਤੋਂ ਸੇਵਾਮੁਕਤ ਹਨ। ਘਟਨਾ ਦੇ ਸਮੇਂ ਮ੍ਰਿਤਕ ਦਾ ਭਰਾ ਨਵੀ ਵੀ ਉਸਦੇ ਨਾਲ ਸੀ, ਜਿਸਦੇ ਸਿਰ 'ਤੇ ਸੱਟਾਂ ਲੱਗੀਆਂ ਹਨ।
Publish Date: Sun, 25 Jan 2026 09:50 PM (IST)
Updated Date: Sun, 25 Jan 2026 09:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਾਭਾ : ਨਾਭਾ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਪੁਲਿਸ ਅਫ਼ਸਰ ਉਮਰ ਲਗਪਗ 30 ਸਾਲ, ਨਿਵਾਸੀ ਪੁੱਡਾ ਕਲੋਨੀ, ਨਾਭਾ ਦਾ ਮਹਿਸ ਗੇਟ ਇਲਾਕੇ ਵਿੱਚ 5-6 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮ੍ਰਿਤਕ ਅਮਨਦੀਪ ਸਿੰਘ ਦੀ ਦੇਹ ਨੂੰ ਸਿਵਲ ਹਸਪਤਾਲ, ਨਾਭਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।
ਇਸ ਸਬੰਧੀ ਥਾਣਾ ਐਸ.ਐਚ.ਓ. ਨੇ ਦੱਸਿਆ ਕਿ ਉਹ ਅਜੇ ਹਸਪਤਾਲ ਪਹੁੰਚੇ ਹਨ ਅਤੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਕੁਝ ਦੱਸ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਟਿਆਲਾ ਦੀ ਅਫ਼ਸਰ ਕਲੋਨੀ ਵਿੱਚ ਤਾਇਨਾਤ ਸੀ।
ਮ੍ਰਿਤਕ ਅਮਨਦੀਪ ਸਿੰਘ ਦੇ ਘਰ ਦੋ ਮਹੀਨੇ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਸੀ। ਮ੍ਰਿਤਕ ਦੇ ਪਿਤਾ ਮਾਰਕੀਟ ਕਮੇਟੀ ਨਾਭਾ ਤੋਂ ਸੇਵਾਮੁਕਤ ਹਨ। ਘਟਨਾ ਦੇ ਸਮੇਂ ਮ੍ਰਿਤਕ ਦਾ ਭਰਾ ਨਵੀ ਵੀ ਉਸਦੇ ਨਾਲ ਸੀ, ਜਿਸਦੇ ਸਿਰ 'ਤੇ ਸੱਟਾਂ ਲੱਗੀਆਂ ਹਨ।ਪ੍ਰਤੱਖਦਰਸ਼ੀਆਂ ਅਨੁਸਾਰ, ਇੱਕ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਡੀ.ਐਸ.ਪੀ. ਨਾਭਾ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮਾਮੂਲੀ ਤਕਰਾਰ ਤੋਂ ਬਾਅਦ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।