ਮਨਰੇਗਾ ਨੂੰ ਲੈ ਕੇ ਬੀਡੀਪੀਓ ਦਫਤਰ ਦੇ ਬਾਹਰ ਅਧਿਕਾਰੀ ਨਾਲ ਕੁੱਟਮਾਰ
ਮਨਰੇਗਾ ਨੂੰ ਲੈ ਕੇ ਬੀਡੀਪੀਓ ਦਫਤਰ ਦੇ ਬਾਹਰ ਅਧਿਕਾਰੀ ਨਾਲ ਹੋਈ ਕੁੱਟਮਾਰ
Publish Date: Sat, 17 Jan 2026 05:54 PM (IST)
Updated Date: Sat, 17 Jan 2026 05:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁਨਰਹੇੜੀ : ਬੀਡੀਪੀਓ ਦਫਤਰ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਭੁਨਰਹੇੜੀ ਦੇ ਕੁਝ ਵਿਅਕਤੀਆਂ ਵੱਲੋਂ ਬਲਾਕ ਵਿਕਾਸ ਦਫਤਰ ਦੇ ਅਧਿਕਾਰੀ ਨਾਲ ਕੁੱਟਮਾਰ ਕੀਤੀ। ਜਿੱਥੇ ਕਿ ਪਿਛਲੇ ਦਿਨੇ ਮਨਰੇਗਾ ਦਾ ਨਾਮ ਬਦਲਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਇੱਕ ਮਾਮਲਾ ਮਨਰੇਗਾ ਨੂੰ ਲੈ ਕੇ ਬੀਡੀਪੀਓ ਦਫਤਰ ਭੁਨਰਹੇੜੀ ਵਿਖੇ ਗ੍ਰਾਮ ਰੁਜ਼ਗਾਰ ਸੇਵਕ ਮਨਰੇਗਾ ਸੰਦੀਪ ਸ਼ਰਮਾ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਦੋਂ ਸੰਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਇੱਕ ਬੀਡੀਪੀ ਦਫਤਰ ਦੇ ਉੱਚ ਅਧਿਕਾਰੀ ਵੱਲੋਂ ਭੁਨਰਹੇੜੀ ਵਸਨੀਕ ਦੇ ਘਰ ਦੇ ਬਾਹਰ ਸਫਾਈ ਕਰਵਾਉਣ ਲਈ ਕਿਹਾ ਜਾ ਰਿਹਾ ਸੀ, ਜਿਸ ਨੂੰ ਉਹ ਨਰੇਗਾ ਕੰਮ ਨਾ ਚੱਲਣ ਕਰ ਕੇ ਮਨਾ ਕਰ ਦਿੱਤਾ। ਝਗੜੇ ਨਾਲ ਸਬੰਧਿਤ ਵਿਅਕਤੀ ਜੋ ਕਿ ਭੁਨਰਹੇੜੀ ਦਾ ਵਾਸੀ ਹੈ, ਨੇ ਉਸ ਨੂੰ ਆਪਣਾ ਨਾਮ ਪਤਾ ਦੇਣ ਲਈ ਕਿਹਾ ਕਿ ਤੇਰੀ ਬਦਲੀ ਕਰਵਾਨਾ ਅਤੇ ਤਲਖ਼ੀ ਵਿਚ ਆ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਛੇ, ਸੱਤ ਵਿਅਕਤੀਆਂ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਉਹ ਆਪਣੇ ਇਲਾਜ ਲਈ ਮਾਤਾ ਕੌਸ਼ਲਿਆ ਹਸਪਤਾਲ ਦਾਖਲ ਹੋ ਗਿਆ। ਇਸ ਸਬੰਧੀ ਜਦੋਂ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਲੜਾਈ ਬੀਡੀਪੀਓ ਦਫਤਰ ਤੋਂ ਬਾਹਰ ਹੋਈ ਹੈ। ਪਰ ਜਿਸ ਨਾਲ ਹੋਈ ਹੈ, ਉਹ ਸਾਡੇ ਦਫਤਰ ਦਾ ਅਧਿਕਾਰੀ ਹੈ। ਇਸ ਸਬੰਧੀ ਜਦੋਂ ਭੁਨਰਹੇੜੀ ਬੀਡੀਪੀਓ ਸੰਦੀਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਅਤੇ ਜਦੋਂ ਪੁਲਿਸ ਚੌਕੀ ਭੁਰਨਹੇੜੀ ਦੇ ਇੰਚਾਰਜ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਐੱਮਐੱਲਆਰ ਦੀ ਰਿਪੋਰਟ ਹੋਵੇਗੀ, ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।