ਬਟਾਲਾ ਦੇ ਪਿੰਡ ਸੈਦਮੁਬਾਰਕ ’ਚ ਦੋ ਸ਼ੱਕੀ ਨੌਜਵਾਨਾਂ ਨੂੰ ਪਿੰਡ ਵਾਸੀਆਂ ਕੀਤਾ ਕਾਬੂ, ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ
ਆਮ ਆਦਮੀ ਪਾਰਟੀ ਦੇ ਆਗੂ , ਸਰਪੰਚ ਸੈਦ ਮੁਬਾਰਕ ਅਤੇ ਬਲਾਕ ਪ੍ਰਧਾਨ ਤੇ ਕੁਆਰਡੀਨੇਟਰ ਅਸਾਰ ਭੱਟੀ ਨੇ ਕਿਹਾ ਕਿ ਉਕਤ ਨੌਜਵਾਨ ਉਸਦੇ ਘਰ ਦੇ ਸਾਹਮਣੇ ਗੇੜੀਆਂ ਮਾਰ ਰਹੇ ਸਨ। ਥਾਣਾ ਸਦਰ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Publish Date: Thu, 05 Mar 2026 08:04 AM (IST)
Updated Date: Thu, 05 Mar 2026 08:07 AM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਪਿੰਡ ਸੈਦ ਮੁਬਾਰਕ 'ਚ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਕੀਤੇ ਗਏ ਨੌਜਵਾਨਾਂ ਤੋਂ ਇੱਕ ਪਿਸਤੌਲ ਅਤੇ 57 ਦੇ ਕਰੀਬ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪਿੰਡ ਵਾਸੀਆਂ ਵੱਲੋਂ ਕੀਤੇ ਗਏ ਕਾਬੂ ਨੌਜਵਾਨਾਂ ਨੂੰ ਥਾਣਾ ਸਦਰ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਥਾਣਾ ਸਦਰ ਦੀ ਪੁਲਿਸ ਨੇ ਫੜੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤੇ ਨੌਜਵਾਨਾਂ ਕੋਲੋ ਫੜੇ ਵਿਦੇਸ਼ੀ ਹਥਿਆਰ ਪਿਸਤੌਲ ਬਰਾਮਦ ਕੀਤਾ ਹੈ ,ਇਹ ਦਾਅਵਾ 'ਆਪ' ਆਗੂ ਨੇ ਕੀਤਾ ਹੈ ।ਮੌਕੇ 'ਤੇ ਪਿੰਡ ਵਾਸੀਆਂ ਬਣਾਈ ਵੀਡੀਓ ਵਾਇਰਲ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਦੇ ਆਗੂ , ਸਰਪੰਚ ਸੈਦ ਮੁਬਾਰਕ ਅਤੇ ਬਲਾਕ ਪ੍ਰਧਾਨ ਤੇ ਕੁਆਰਡੀਨੇਟਰ ਅਸਾਰ ਭੱਟੀ ਨੇ ਕਿਹਾ ਕਿ ਉਕਤ ਨੌਜਵਾਨ ਉਸਦੇ ਘਰ ਦੇ ਸਾਹਮਣੇ ਗੇੜੀਆਂ ਮਾਰ ਰਹੇ ਸਨ। ਥਾਣਾ ਸਦਰ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਡੀਐਸਪੀ ਰਜੇਸ਼ ਕੱਕੜ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਵਿਖੇ ਚੋਹਲਾ ਸਾਹਿਬ ਮੇਲੇ ’ਚ ਡਿਊਟੀ ਤੇ ਹਨ ਅਤੇ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ।