ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ 239 ਅਧਿਆਪਕਾਂ ਦੇ ਬਲਾਕ ਪੱਧਰੀ ਤਿੰਨ ਰੋਜ਼ਾ ਸੈਮੀਨਾਰ
ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ 239 ਅਧਿਆਪਕਾਂ ਦੇ ਬਲਾਕ ਪੱਧਰੀ ਤਿੰਨ ਰੋਜ਼ਾ ਸੈਮੀਨਾਰ
Publish Date: Sun, 23 Nov 2025 06:14 PM (IST)
Updated Date: Sun, 23 Nov 2025 06:16 PM (IST)

ਪੰਜਾਬੀ ਜਾਗਰਣ ਟੀਮ, ਪਠਾਨਕੋਟ ਡਾਇਰੈਕਟਰ ਐਸਸੀਈਆਰਟੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਪਠਾਨਕੋਟ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਦੀ ਯੋਗ ਅਗਵਾਈ ਹੇਠ ਪਹਿਲੀ ਅਤੇ ਦੂਜੀ ਜ਼ਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਪਹਿਲੇ ਬੈੱਚ ਤਹਿਤ 239 ਅਧਿਆਪਕਾਂ ਨੂੰ 7 ਬਲਾਕਾਂ ਵਿੱਚ ਬਣੇ ਰਿਸੋਰਸ ਰੂਮ ਵਿਚ ਜ਼ਿਲ੍ਹੇ ਤੋਂ ਟ੍ਰੇਨਿੰਗ ਪ੍ਰਾਪਤ 21 ਬਲਾਕ ਰਿਸੋਰਸ ਪਰਸਨਾ ਵੱਲੋਂ ਤਿੰਨ ਰੋਜ਼ਾ ਸਿਖਲਾਈ ਕਮ ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ। ਇਨ੍ਹਾਂ ਟ੍ਰੇਨਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਵੱਲੋਂ ਸ਼ਮੂਲੀਅਤ ਕਰ ਅਧਿਆਪਕਾਂ ਨੂੰ ਬਲਾਕ ਪੱਧਰੀ ਟ੍ਰੇਨਿੰਗਾਂ ਵਿੱਚ ਗ੍ਰਹਿਣ ਕੀਤੇ ਗਏ ਗਿਆਨ ਨੂੰ 100% ਬੱਚਿਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਮਲਦੀਪ ਕੌਰ ਵੱਲੋਂ ਵੀਡੀਓ ਕਾਲ ਕਰਕੇ ਵੱਖ ਵੱਖ ਬਲਾਕਾਂ ਦੇ ਟ੍ਰੇਨਿੰਗ ਲਗਾ ਰਹੇ ਅਧਿਆਪਕਾਂ ਨਾਲ ਟ੍ਰੇਨਿੰਗ ਬਾਰੇ ਗੱਲਬਾਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਨੇ ਦੱਸਿਆ ਕਿ ਟ੍ਰੇਨਿੰਗ ਦੇ ਪਹਿਲੇ ਦਿਨ ਐਨਸੀਐਫ-ਐਫ਼ਐਸ ਅਨੁਸਾਰ ਮਿੱਥੇ ਗਏ ਡੋਮੇਨਸ, ਪਾਠਕ੍ਰਮ ਉਦੇਸ਼, ਕੁਸ਼ਲਤਾਵਾਂ, ਸਿੱਖਣ ਪਰਿਣਾਮਾਂ ਅਤੇ ਨਿਪੁੰਨ ਦੇ ਰਿਵਾਈਜ਼ਡ ਲਕਸ਼ੈ ਬਾਰੇ ਗੱਲ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬੀ ਵਿਸ਼ੇ ਤੇ ਗੱਲ ਕਰਦੇ ਹੋਏ ਜਮਾਤ ਪਹਿਲੀ ਅਤੇ ਦੂਜੀ ਦੇ ਪਾਠਕ੍ਰਮ ਦਾ ਐਨਸੀਐਫ-ਐਫ਼ਐਸ ਦੀਆਂ ਕੁਸ਼ਲਤਾਵਾਂ ਅਤੇ ਨਿਪੁੰਨ ਦੇ ਲਕਸ਼ੈ ਨਾਲ ਸੁਮੇਲ ਦਰਸਾਉਂਦੇ ਹੋਏ ਪਾਠ ਪੁਸਤਕ ਵਿੱਚ ਉਹਨਾਂ ਬਾਰੇ ਸੰਬੰਧ ਦੱਸਿਆ ਗਿਆ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਦੇ ਦੂਜੇ ਦਿਨ ਗਣਿਤ ਵਿਸ਼ੇ ਦੇ ਜਮਾਤ ਪਹਿਲੀ ਅਤੇ ਦੂਜੀ ਦੇ ਪਾਠਕ੍ਰਮ ਦਾ ਕੁਸ਼ਲਤਾਵਾਂ ਅਤੇ ਨਿਪੁੰਨ ਲਕਸ਼ੈ ਨਾਲ ਸੰਬੰਧ ਦੱਸਿਆ ਗਿਆ। ਟ੍ਰੇਨਿੰਗ ਦੇ ਤੀਜੇ ਦਿਨ ਅੰਗਰੇਜ਼ੀ ਭਾਸ਼ਾ ਤੇ ਗੱਲ ਕੀਤੀ ਗਈ।ਡੀਆਰਸੀ ਵਨੀਤ ਮਹਾਜਨ ਨੇ ਦੱਸਿਆ ਕਿ ਜਮਾਤ ਪਹਿਲੀਂ ਅਤੇ ਦੂਜੀ ਦੇ ਵਿਦਿਆਰਥੀਆਂ ਦੇ ਹੋਲਿਸਟਿਕ ਪ੍ਰੋਗਰੈਸ ਕਾਰਡ ਭਰਨ ਅਤੇ ਸਾਰੇ ਵਿਸ਼ਿਆਂ ਵਿੱਚ ਪਾਠ ਯੋਜਨਾ ਤਿਆਰ ਕਰਨ ਬਾਰੇ ਦੱਸਿਆ ਗਿਆ। ਇਸ ਮੌਕੇ ਬੀਪੀਈਓ ਰਾਕੇਸ਼ ਠਾਕੁਰ, ਸਰਬਜੀਤ ਕੌਰ ਬਲਾਕ ਨੋਡਲ ਇੰਚਾਰਜ ਨਰੋਟ ਜੈਮਲ ਸਿੰਘ, ਵਿਜੇ ਸਿੰਘ ਬਲਾਕ ਨੋਡਲ ਇੰਚਾਰਜ ਬਮਿਆਲ, ਕਵਿੰਦਰ ਕੁਮਾਰ ਬਲਾਕ ਨੋਡਲ ਇੰਚਾਰਜ ਧਾਰ-1, ਗੁਲਸ਼ਨ ਸਿਆਲ ਬਲਾਕ ਨੋਡਲ ਇੰਚਾਰਜ ਪਠਾਨਕੋਟ-1, ਸੁਨੀਲ ਕੁਮਾਰ ਬਲਾਕ ਨੋਡਲ ਇੰਚਾਰਜ ਪਠਾਨਕੋਟ-2, ਕੈਲਾਸ਼ ਚੰਦਰ ਬਲਾਕ ਨੋਡਲ ਇੰਚਾਰਜ ਪਠਾਨਕੋਟ-3, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।