ਚੋਰਾਂ ਨੇ ਦਿਨ ਦਿਹਾੜੇ ਘਰ ਨੂੰ ਬਣਾਇਆ ਨਿਸ਼ਾਨਾ
ਚੋਰਾਂ ਨੇ ਦਿਨ ਦਿਹਾੜੇ ਘਰ ਨੂੰ ਬਣਾਇਆ ਨਿਸ਼ਾਨਾ
Publish Date: Mon, 17 Nov 2025 04:56 PM (IST)
Updated Date: Mon, 17 Nov 2025 04:58 PM (IST)
ਕਮਲਜੀਤ ਸਿੰਘ ਫੁੱਲ,ਪੰਜਾਬੀ ਜਾਗਰਣ ਤਾਰਾਗੜ੍ਹ: ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ਸਿਹੋੜਾ ਕਲਾਂ ਵਿੱਚ ਦਿਨ ਦਿਹਾੜੇ ਚੋਰਾਂ ਵੱਲੋਂ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਿਕ ਸੁਰਿੰਦਰ ਸਿੰਘ ਜੱਗੀ ਨੇ ਦੱਸਿਆ ਕੀ ਦੁਪਹਿਰ 2 ਵਜੇ ਉਹ ਆਪਣੇ ਪਰਿਵਾਰ ਨਾਲ ਪਠਾਨਕੋਟ ਦੇ ਨਜ਼ਦੀਕ ਪੈਂਦੇ ਪਿੰਡ ਦਰਸੋਪੁਰ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਜਦੋਂ ਸ਼ਾਮ ਨੂੰ ਉਹ ਵਾਪਸ ਘਰ ਆਏ ਤਾਂ ਦੇਖਿਆ ਕੀ ਘਰ ਦੇ ਪਿਛਲੇ ਪਾਸੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ। ਉਹਨਾਂ ਦੱਸਿਆ ਕੀ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਜੋ ਲਗਭਗ 7,8 ਤੋਲੇ ਦੇ ਸੀ, ਗਾਇਬ ਸਨ ਅਤੇ ਘਰ ਵਿੱਚ ਪਈ ਨਗਦੀ 25 ਹਜ਼ਾਰ ਰੁਪਏ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ। ਸੁਰਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਘਰ ਦੇ ਪਿਛਲੇ ਪਾਸੇ ਖੇਤ ਹਨ ਅਤੇ ਚੋਰ ਖੇਤਾਂ ਦੇ ਰਸਤੇ ਘਰ ਦੀ ਪਿਛਲੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਹਨ। ਉਹਨਾਂ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ।