ਸੁਨਿਆਰੇ ਦੀ ਦੁਕਾਨ ਦੀ ਕੰਧ ਤੋੜ ਚੋਰਾਂ ਨੇ ਉਡਾਇਆ ਸੋਨਾ ਅਤੇ ਚਾਂਦੀ
ਸੁਨਿਆਰੇ ਦੀ ਦੁਕਾਨ ਦੀ ਕੰਧ ਤੋੜ ਚੋਰਾਂ ਨੇ ਉਡਾਇਆ ਸੋਨਾ ਅਤੇ ਚਾਂਦੀ
Publish Date: Tue, 25 Nov 2025 04:51 PM (IST)
Updated Date: Tue, 25 Nov 2025 04:53 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਅੱਡਾ ਬਾਰਠ ਸਾਹਿਬ ਨੇੜੇ ਬਣੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਬੀਤੀ ਰਾਤ ਆਪਣਾ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਨਰੋਟ ਮਹਿਰਾ ਦੇ ਰਹਿਣ ਵਾਲੇ ਹਨ ਅਤੇ ਬਾਰਠ ਸਾਹਿਬ ਵਿਖੇ ਬਣੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਉਨਾਂ ਦੀ ਲੁਥਰਾ ਜਵੈਲਰ ਸੁਨਿਆਰੇ ਦੀ ਦੁਕਾਨ ਹੈ ਜੋ ਪਿਛਲੇ ਸੱਤ-ਅੱਠ ਸਾਲ ਤੋਂ ਕਰ ਰਹੇ ਹਨ। ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ ਅਤੇ ਜਦੋਂ ਸਵੇਰੇ ਆ ਕੇ ਉਹਨਾਂ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਿਆ ਜਾਂਦਾ ਹੈ ਤਾਂ ਸਾਰਾ ਸਮਾਨ ਬਿਖਰਿਆ ਪਿਆ ਸੀ ਅਤੇ ਚੋਰਾਂ ਵੱਲੋਂ ਇੱਕ ਸਾਈਡ ਤੋਂ ਦੁਕਾਨ ਦੀ ਕੰਧ ਤੋੜ ਕੇ ਦੁਕਾਨ ਅੰਦਰ ਰੱਖਿਆ ਹੋਇਆ 80 ਗ੍ਰਾਮ ਸੋਨਾ 70 ਗ੍ਰਾਮ ਸੋਨੇ ਦੇ ਬਣੇ ਹੋਇਆ ਸਮਾਨ ਅਤੇ 7 ਕਿਲੋ ਚਾਂਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਡਬਲ ਸਟੋਰੀ ਬਣੀ ਹੋਈ ਹੈ ਅਤੇ ਨਾਲ ਦੀ ਦੁਕਾਨ ਦਾ ਕੰਮ ਚੱਲ ਰਿਹਾ ਹੈ ਅਤੇ ਉਹਨਾਂ ਦੀ ਉੱਪਰ ਵਾਲੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਣ ਕਰਕੇ ਚੋਰ ਉੱਪਰੋਂ ਦੀ ਪੌੜੀਆਂ ਰਸਤੇ ਥੱਲੇ ਆਏ ਅਤੇ ਇੱਕ ਸਾਈਡ ਤੋਂ ਕੰਧ ਤੋੜ ਕੇ ਦੁਕਾਨ ਦੇ ਅੰਦਰ ਆ ਕੇ ਉਹਨਾਂ ਨੇ ਚੋਰੀ ਦੀ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਅੰਦਰ ਲੱਗੇ ਹੋਏ ਕੈਮਰੇ ਅਤੇ ਐਲਸੀਡੀ ਨੂੰ ਵੀ ਤੋੜਿਆ ਗਿਆ ਹੈ ਅਤੇ ਉਨ੍ਹਾਂ ਦਾ ਡੀਵੀਆਰ ਵੀ ਚੋਰਾਂ ਵੱਲੋਂ ਚੋਰੀ ਕਰਕੇ ਲਿਜਾਇਆ ਗਿਆ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ 20 ਲੱਖ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਚੋਰਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।