ਦਿਨ ਦਿਹਾੜੇ ਚੋਰ ਦੁਕਾਨ ’ਚੋਂ ਨਕਦੀ ਲੈ ਕੇ ਹੋਏ ਫ਼ਰਾਰ
ਦਿਨ ਦਿਹਾੜੇ ਚੋਰ ਦੁਕਾਨ 'ਚੋਂ ਨਕਦੀ ਲੈ ਕੇ ਹੋਏ ਫਰਾਰ
Publish Date: Sat, 10 Jan 2026 06:07 PM (IST)
Updated Date: Sun, 11 Jan 2026 04:06 AM (IST)

ਪਠਾਨਕੋਟ : ਸ਼ਹਿਰ ਵਿੱਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ। ਜਿਸ ਕਾਰਣ ਸ਼ਹਿਰ ਵਿਚ ਵਿਚ ਬਹੁਤ ਡਰ ਵਾਲਾ ਮਾਹੌਲ ਹੈ। ਤਾਜ਼ਾ ਘਟਨਾ ਡਲਹੌਜ਼ੀ ਰੋਡ ’ਤੇ ਸਥਿਤ ਕਰਨ ਪੇਂਟ ਐਂਡ ਹਾਰਡਵੇਅਰ ਦੀ ਦੁਕਾਨ ’ਤੇ ਵਾਪਰੀ, ਜਿੱਥੇ ਇੱਕ ਅਣਪਛਾਤਾ ਚੋਰ ਦਿਨ-ਦਿਹਾੜੇ ਨਕਦੀ ਲੈ ਕੇ ਫਰਾਰ ਹੋ ਗਿਆ।ਇਸ ਘਟਨਾ ਨੇ ਇਲਾਕੇ ’ਚ ਹੜਕੰਪ ਮਚਾ ਦਿੱਤਾ ਅਤੇ ਦੁਕਾਨਦਾਰ ਗੁੱਸੇ ਵਿੱਚ ਸਨ ਕਿ ਚੋਰ ਇੰਨੇ ਨਿਡਰ ਹੋ ਗਏ ਹਨ ਕਿ ਹੁਣ ਦਿਨ-ਦਿਹਾੜੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੇਰਵੇ ਸਾਂਝੇ ਕਰਦੇ ਹੋਏ ਪਠਾਨਕੋਟ ਵਪਾਰ ਮੰਡਲ ਦੇ ਮੁੱਖ ਸੰਗਠਨ ਸਕੱਤਰ ਅਤੇ ਦੁਕਾਨ ਦੇ ਮਾਲਕ ਕਰਨ ਕੁੰਦਰਾ ਨੇ ਕਿਹਾ ਕਿ ਦੁਕਾਨ ’ਤੇ ਕਾਰੋਬਾਰ ਆਮ ਵਾਂਗ ਚੱਲ ਰਿਹਾ ਸੀ। ਦੁਪਹਿਰ 12 ਵਜੇ ਦੇ ਕਰੀਬ, ਉਹ ਆਪਣਾ ਬਿਜਲੀ ਮੀਟਰ ਬਦਲਣ ਲਈ ਪਾਵਰਕਾਮ ਦਫ਼ਤਰ ਗਿਆ, ਜਦੋਂਕਿ ਉਸਦੇ ਕਰਮਚਾਰੀ ਦੁਕਾਨ ’ਤੇ ਕੰਮ ਕਰ ਰਹੇ ਸਨ। ਜਦੋਂ ਉਹ ਵਾਪਸ ਆਇਆ, ਤਾਂ ਉਸਨੇ ਕਾਊਂਟਰ ਦੇ ਦਰਾਜ਼ ਵਿੱਚ ਨਕਦੀ ਦੀ ਜਾਂਚ ਕੀਤੀ, ਪਰ ਇਹ ਗਾਇਬ ਸੀ।ਉਸਨੇ ਕਿਹਾ ਕਿ ਜਦੋਂ ਉਸਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਤਾਂ ਉਸਨੇ ਦੇਖਿਆ ਕਿ ਉਸਦੇ ਕਰਮਚਾਰੀ ਨਾਲ ਲੱਗਦੀ ਦੁਕਾਨ ’ਤੇ ਕੰਮ ਕਰ ਰਹੇ ਸਨ। ਉਸ ਨੇ ਅੱਗੇ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ, ਇੱਕ ਨੌਜਵਾਨ ਦੁਕਾਨ ਵਿੱਚ ਦਾਖਲ ਹੋਇਆ ਅਤੇ ਆਲੇ-ਦੁਆਲੇ ਦੇਖਣ ਲੱਗਾ ਅਤੇ ਮੌਕਾ ਸੰਭਾਲਦੇ ਹੋਏ, ਉਸਨੇ ਕੈਸ਼ ਬਾਕਸ ’ਚੋਂ ਲੱਗਭੱਗ ਪਝੱਤਰ ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਅਤੇ ਚਲਾਕੀ ਨਾਲ ਦੁਕਾਨ ਤੋਂ ਬਾਹਰ ਚਲਾ ਗਿਆ। ਉਸਨੇ ਕਿਹਾ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਮੌਕੇ ਪਹੁੰਚ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।