ਐੱਸਐੱਸ ਬਾਜਵਾ ਸਕੂਲ ਦੀ 45ਵੀਂ ਸਪੋਰਟਸ ਮੀਟ ਦੇ ਦੂਜੇ ਦਿਨ ’ਤੇ ਕੀਤੀ ਸਮਾਪਤੀ
ਐੱਸਐੱਸ ਬਾਜਵਾ ਸਕੂਲ ਦੀ 45ਵੀਂ ਸਪੋਰਟਸ ਮੀਟ ਦੇ ਦੂਜੇ ਦਿਨ ’ਤੇ ਕੀਤੀ ਸਮਾਪਤੀ
Publish Date: Mon, 17 Nov 2025 05:17 PM (IST)
Updated Date: Mon, 17 Nov 2025 05:19 PM (IST)

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਐੱਸਐੱਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 45ਵੀਂ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਸਪੋਰਟਸ ਮੀਟ ਦੇ ਦੂਸਰੇ ਦਿਨ ਦੇ ਸਮਾਰੋਹ ਵਿੱਚ ਅਲੱਗ-ਅਲੱਗ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਪ੍ਰਬੰਧ ਸਕੂਲ ਦੇ ਡਾਇਰੈਕਟਰ ਐੱਮਐੱਲ ਸ਼ਰਮਾ (ਨੈਸ਼ਨਲ ਅਵਾਰਡ ਵਿਜੇਤਾ) ,ਚੇਅਰਮੈਨ ਡਾ. ਰਾਜੇਸ਼ ਸ਼ਰਮਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪ੍ਰਿੰਸੀਪਲ ਕੋਮਲ ਅਗਰਵਾਲ ਨੇ ਕੀਤਾ, ਜਿਸ ਵਿੱਚ 100,200,400 ਮੀਟਰ ਰੇਸ ਲੜਕੇ- ਲੜਕੀਆਂ ਦੀ, ਸ਼ਾੱਟ ਪੁਟ, ਲੋਂਗ ਜੰਪ, ਰੀਲੇਅ-ਰੇਸ, ਟਗ-ਆਫ ਵਾਰ ਅਤੇ ਬਹੁਤ ਸਾਰੀਆਂ ਅਲੱਗ ਅਲੱਗ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਆਏ ਹੋਏ ਮੁੱਖ ਮਹਿਮਾਨ ਜੋਗਿੰਦਰ ਪਾਲ ਸਿੰਘ ਐਕਸ ਐੱਮਐੱਲਏ (ਪੋਹਾ) ਨੇ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ 10,000 ਰੁਪਏ ਦੀ ਰਾਸ਼ੀ ਭੇਟ ਕੀਤੀ ਅਤੇ ਮੁਕਾਬਲੇ ਦੀ ਸ਼ੁਰੂਆਤ ਸਾਬਕਾ ਮੰਤਰੀ ਪ੍ਰਤਾਪ ਸਿੰਘ ਬਾਜਵਾ (ਐੱਮਐੱਲਏ) ਨੇ ਕੀਤੀ। ਸੰਸਦ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ (ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸੰਸਦ ਮੈਂਬਰ) ਜੋ ਕਿਸੇ ਕਾਰਨ ਕਰਕੇ ਇਸ ਖੇਡ ਮੇਲੇ ਵਿੱਚ ਨਹੀਂ ਆਏ, ਨੇ ਬੱਚਿਆਂ ਦੇ ਸਕੂਲ ਨੂੰ ₹500,000 ਦਾਨ ਕੀਤੇ। ਸਪੋਰਟਸ ਮੀਟ ਵਿੱਚ, ਅੰਡਰ-19 ਮੁੰਡੇ ਅਤੇ ਕੁੜੀਆਂ, ਅਤੇ ਅੰਡਰ-17 ਮੁੰਡੇ / ਕੁੜੀਆਂ, ਅੰਡਰ-14 ਮੁੰਡੇ - ਕੁੜੀਆਂ, ਸ਼ਾੱਟ ਪੁਟ, ਲੰਬੀ ਛਾਲ, ਰੀਲੇਅ ਦੌੜ, ਡਿਸਕਸ-ਥ੍ਰੋ, ਇਹ ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ। ਸਾਰੀਆਂ ਖੇਡਾਂ ਵਿੱਚ, ਅੰਡਰ-14 ਦੇ ਸਭ ਤੋਂ ਵਧੀਆ ਐਥਲੀਟ ਗੁਰਕੀਰਤ ਸਿੰਘ (ਰਾਵੀ ਹਾਊਸ), ਅਤੇ ਅਵਨੀਤ ਕੌਰ (ਗੰਗਾ ਹਾਊਸ), ਅੰਡਰ-17 ਦੇ ਸਭ ਤੋਂ ਵਧੀਆ ਐਥਲੀਟ ਸਾਹਿਲ ਪ੍ਰੀਤ ਸਿੰਘ (ਰਾਵੀ ਹਾਊਸ) ਅਤੇ ਜਸਬੀਰ ਕੌਰ (ਗੰਗਾ ਹਾਊਸ), ਅੰਡਰ-19 ਦੇ ਸਭ ਤੋਂ ਵਧੀਆ ਐਥਲੀਟ ਅਨਮੋਲਪ੍ਰੀਤ ਸਿੰਘ ਅਤੇ ਸਿਮਰਨਪ੍ਰੀਤ ਕੌਰ (ਰਾਵੀ ਹਾਊਸ) ਰਹੇ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਤਿਆਰੀ ਕਰਨ ਵਾਲੇ ਅਧਿਆਪਕਾਂ ਨੂੰ ਮੋਮੈਂਟਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ, ਸਾਰੇ ਖੇਡ ਮੁਕਾਬਲਿਆਂ ਅਤੇ ਸਾਰੇ ਈਵੈਂਟਾਂ ਵਿੱਚ ਸਭ ਤੋਂ ਵਧੀਆ ਹਾਊਸ ਟਰਾਫੀ ਰਾਵੀ ਹਾਊਸ ਨੂੰ ਮਿਲੀ, ਅਤੇ ਰਾਵੀ ਹਾਊਸ ਜੇਤੂ ਰਿਹਾ। ਇਸ ਪ੍ਰੋਗਰਾਮ ਦੀ ਸਮਾਪਤੀ ਡਾ. ਸ਼ਾਲਿਨੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਕੀਤੀ। ਵਿਜੇਤਾ ਹਾਊਸ ਰਾਵੀ ਹਾਊਸ ਦੇ ਇੰਚਾਰਜ ਰਾਜਵਿੰਦਰ ਭਾਟੀਆ ਅਤੇ ਹੋਰ ਹਾਊਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।