- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੁਪਹਿਰ ਸਮੇਂ ਹੰਸਲੀ ਪੁਲ ਜਲੰਧਰ ’ਤੇ ਇਕ ਤੇਜ ਰਫਤਾਰ ਕਾਰ ਚਾਲਕ ਵਲੋਂ ਸੜਕ ’ਤੇ ਜਾ ਰਹੀ ਇਕ ਲੜਕੀ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਬਾਅਦ ’ਚ ਉਕਤ ਕਾਰ ਸੰਤੁਲਨ ਵਿਗੜਣ ਦੇ ਚਲਦਿਆਂ ਸੜਕ ’ਚ ਪਲਟ ਗਈ।

ਸ਼ਾਮ ਤਿਵਾੜੀ/ਰਾਜਨ ਤਰੇਨ, ਪੰਜਾਬੀ ਜਾਗਰਣ ਬਟਾਲਾ। ਅੱਜ ਦੁਪਹਿਰ ਸਮੇਂ ਹੰਸਲੀ ਪੁਲ ਜਲੰਧਰ ’ਤੇ ਇਕ ਤੇਜ ਰਫਤਾਰ ਕਾਰ ਚਾਲਕ ਵਲੋਂ ਸੜਕ ’ਤੇ ਜਾ ਰਹੀ ਇਕ ਲੜਕੀ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਬਾਅਦ ’ਚ ਉਕਤ ਕਾਰ ਸੰਤੁਲਨ ਵਿਗੜਣ ਦੇ ਚਲਦਿਆਂ ਸੜਕ ’ਚ ਪਲਟ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਕੌਰ ਵਾਸੀ ਪਿੰਡ ਬੱਗੇ ਨੇ ਦੱਸਿਅ ਕਿ ਅੱਜ ਉਹ ਆਪਣੀ ਭਤੀਜੀ ਵੀਰਪਾਲ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਬੱਗੇ ਦੇ ਨਾਲ ਬਟਾਲਾ ਆਏ ਸਨ ਅਤੇ ਜਦ ਉਹ ਹੰਸਲੀ ਪੁਲ ਜਲੰਧਰ ਰੋਡ ’ਤੇ ਬੱਸ ਤੋਂ ਉਤਰ ਕੇ ਵਿਸ਼ਾਲ ਮੈਗਾ ਮਾਰਟ ਵਾਲੀ ਸਾਈਡ ਵੱਲ ਜਾ ਰਹੇ ਸਨ ਕਿ ਇਸ ਦੌਰਾਨ ਪਿੱਛੋਂ ਆਈ ਇਕ ਸਵਿਫਟ ਕਾਰ ਨੇ ਉਸਦੀ ਭਤੀਜੀ ਵੀਰਪਾਲ ਕੌਰ ਨੂੰ ਸਾਈਡ ਮਾਰ ਦਿੱਤੀ ਜਿਸਦੇ ਚਲਦਿਆਂ ਉਹ ਸੜਕ ’ਤੇ ਡਿੱਗ ਗਈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਨੇ ਕਾਰ ਰੋਕਣ ਦੀ ਭਜਾਏ ਉੱਥੋਂ ਕਾਰ ਤੇਜੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਕਤ ਕਾਰ ਚਾਲਕ ਨੇ ਸਾਹਮਣੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਸੰਤੁਲਨ ਵਿਗੜਣ ਦੇ ਚਲਦਿਆਂ ਕਾਰ ਸੜਕ ’ਚ ਪਲਟ ਗਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜ਼ਖਮੀ ਵੀਰਪਾਲ ਕੌਰ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਓਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।