SMO ਡਾਕਟਰ ਲਖਵਿੰਦਰ ਸਿੰਘ ਨੂੰ ਸਦਮਾ, ਪਿਤਾ ਦੀ ਮੌਤ; ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
ਇਤਿਹਾਸਿਕ ਕਸਬਾ ਕਲਾਨੌਰ ਦੇ ਸਰਜੀਕਲ ਸਪੈਸ਼ਲਿਸਟ ਤੇ ਐਸਐਮਓ ਡਾਕਟਰ ਲਖਵਿੰਦਰ ਸਿੰਘ ਅਤੇ ਸੇਵਾ ਮੁਕਤ ਚੀਫ ਫਾਰਮਾਸਿਸਟਾਂ ਨੱਥਾ ਰਾਮ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਲੰਮੇਰੀ ਉਮਰ ਦੀ ਪਿਤਾ ਪੂਰਨ ਸਿੰਘ ਮੰਗਲਵਾਰ ਦੀ ਰਾਤ ਨੂੰ ਅਚਾਨਕ ਹਿਰਦੇ ਗਤੀ ਰੁਕਣ ਨਾਲ ਦੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ (94) ਸੀ।
Publish Date: Wed, 03 Dec 2025 04:00 PM (IST)
Updated Date: Wed, 03 Dec 2025 04:02 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਇਤਿਹਾਸਿਕ ਕਸਬਾ ਕਲਾਨੌਰ ਦੇ ਸਰਜੀਕਲ ਸਪੈਸ਼ਲਿਸਟ ਤੇ ਐਸਐਮਓ ਡਾਕਟਰ ਲਖਵਿੰਦਰ ਸਿੰਘ ਅਤੇ ਸੇਵਾ ਮੁਕਤ ਚੀਫ ਫਾਰਮਾਸਿਸਟਾਂ ਨੱਥਾ ਰਾਮ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਲੰਮੇਰੀ ਉਮਰ ਦੀ ਪਿਤਾ ਪੂਰਨ ਸਿੰਘ ਮੰਗਲਵਾਰ ਦੀ ਰਾਤ ਨੂੰ ਅਚਾਨਕ ਹਿਰਦੇ ਗਤੀ ਰੁਕਣ ਨਾਲ ਦੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ (94) ਸੀ।
ਮਰਹੂਮ ਪੂਰਨ ਸਿੰਘ ਨੇ ਭਾਰਤ ਪਾਕਿਸਤਾਨ ਦੀ ਬਟਵਾਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਣ ਉਪਰੰਤ ਇੱਕ ਦਰਜੀ ਵਜੋਂ ਕੰਮ ਕਰਕੇ ਉਸ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਉੱਚ ਅਹੁਦਿਆਂ ਤੇ ਪਹੁੰਚਾਇਆ ਸੀ। ਬੁੱਧਵਾਰ ਨੂੰ ਮਰਹੂਮ ਪੂਰਨ ਸਿੰਘ ਦਾ ਅੰਤਿਮ ਸੰਸਕਾਰ ਕਿਰਨ ਨਦੀ ਦੇ ਕਿਨਾਰੇ ਸਥਿਤ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਨੱਥੂ ਰਾਮ ਵੱਲੋਂ ਭੇਟ ਕੀਤੀ ਗਈ।
ਇਸ ਮੌਕੇ ਐਸਐਮਓ ਡਾਕਟਰ ਲਖਵਿੰਦਰ ਸਿੰਘ ਵੀ ਮੌਜੂਦ ਸਨ। ਮਰਹੂਮ ਪੂਰਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਐਸਐਮਓ ਰਮੇਸ਼ ਕੁਮਾਰ ਅੱਤਰੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ, ਡਾਕਟਰ ਸੁਖਦੀਪ ਸਿੰਘ ਭਾਗੋਵਾਲੀਆ ਮੈਡੀਸਨ ਸਪੈਸ਼ਲਿਸਟ, ਡਾਕਟਰ ਵਿਸ਼ਾਲ ਜੱਗੀ ਬੱਚਿਆਂ ਦੇ ਮਾਹਰ, ਓਮ ਪ੍ਰਕਾਸ਼ ਸਲਹੋਤਰਾ ਸਾਬਕਾ ਸਰਪੰਚ ਤੇ ਚੇਅਰਮੈਨ, ਬਲਵੰਤ ਸਿੰਘ ਸੁਆਮੀ ਸਾਬਕਾ ਚੇਅਰਮੈਨ, ਠੇਕੇਦਾਰ ਬਲਬੀਰ ਸਿੰਘ, ਸਿੱਖਿਆ ਸ਼ਾਸਤਰੀ ਦਰਸ਼ਨ ਸਿੰਘ ਪੁਰੇਵਾਲ ਆਦਿ ਹਾਜ਼ਰ ਸਨ।