ਉੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਸੇਮ ਪ੍ਰਭਾਵਿਤ 201 ਪਿੰਡਾਂ ਵਿੱਚ ਸੇਮ ਪ੍ਰਭਾਵਿਤ ਪਿੰਡ ਨਿੱਜਰਪੁਰ ਦੇ ਸਰਪੰਚ ਰਣਦੀਪ ਸਿੰਘ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਸਰਪੰਚਾਂ ਦੀ ਮੰਗ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਹੋਇਆ ਪੰਜਾਬ ਭਰ ਵਿੱਚ ਸੇਮਗ੍ਰਸਤ ਘੋਸ਼ਤ ਕੀਤੇ 201 ਪਿੰਡਾਂ ਵਿੱਚ ਅਗੇਤਾ ਝੋਨਾ ਬੀਜਣ ਦੀ ਦਿੱਤੀ ਛੋਟ ਦੇ ਦਿੱਤੀ ਹੈ। ਇਸ ਫੈਸਲੇ ਨਾਲ ਡੇਰਾ ਬਾਬਾ ਨਾਨਕ ਬਲਾਕ ਨਾਲ ਸਬੰਧਤ ਸੇਮਗ੍ਰਸਤ ਪਿੰਡਾਂ ਦੇ ਸਰਪੰਚਾਂ ਅਤੇ ਪ੍ਰਭਾਵਿਤ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ’ਚ ਪਾਣੀ ਦੇ ਘੱਟ ਰਹੇ ਪੱਧਰ ਨੂੰ ਉੱਪਰ ਚੁੱਕਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਜ਼ਰਵੇਸਨ ਆਫ਼ ਸਬ -ਸੋਇਲ ਵਾਟਰ ਐਕਟ 2009 ਤਹਿਤ (ਪਾਣੀ ਸੁਰੱਖਿਆ ਐਕਟ ਤਹਿਤ) ਕੋਈ ਵੀ ਕਿਸਾਨ 10 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ 10 ਜੂਨ ਤੋਂ ਬਾਅਦ ਸਰਕਾਰ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਪਨੀਰੀ ਖੇਤਾਂ ਵਿੱਚ ਵਿੱਚ ਨਹੀਂ ਲਗਾ ਸਕਦਾ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਸੇਮ ਪ੍ਰਭਾਵਿਤ 201 ਪਿੰਡਾਂ ਵਿੱਚ ਸੇਮ ਪ੍ਰਭਾਵਿਤ ਪਿੰਡ ਨਿੱਜਰਪੁਰ ਦੇ ਸਰਪੰਚ ਰਣਦੀਪ ਸਿੰਘ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਸਰਪੰਚਾਂ ਦੀ ਮੰਗ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਹੋਇਆ ਪੰਜਾਬ ਭਰ ਵਿੱਚ ਸੇਮਗ੍ਰਸਤ ਘੋਸ਼ਤ ਕੀਤੇ 201 ਪਿੰਡਾਂ ਵਿੱਚ ਅਗੇਤਾ ਝੋਨਾ ਬੀਜਣ ਦੀ ਦਿੱਤੀ ਛੋਟ ਦੇ ਦਿੱਤੀ ਹੈ। ਇਸ ਫੈਸਲੇ ਨਾਲ ਡੇਰਾ ਬਾਬਾ ਨਾਨਕ ਬਲਾਕ ਨਾਲ ਸਬੰਧਤ ਸੇਮਗ੍ਰਸਤ ਪਿੰਡਾਂ ਦੇ ਸਰਪੰਚਾਂ ਅਤੇ ਪ੍ਰਭਾਵਿਤ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਪਿੰਡ ਨਿੱਜਰਪੁਰ ਦੇ ਸਰਪੰਚ ਅਤੇ ਸੇਮ ਪ੍ਰਭਾਵਿਤ ਕਿਸਾਨ ਰਣਦੀਪ ਸਿੰਘ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ ਆਦਿ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਸਰਕਾਰ ਵੱਲੋਂ 201 ਸੇਮਗ੍ਰਸਤ ਪਿੰਡਾਂ ਦੇ ਖੇਤਾਂ ਵਿੱਚ ਅਗੇਤਾਂ ਝੋਨਾ ਲਗਾਉਣ ਸਬੰਧੀ ਜਾਰੀ ਕੀਤੀ ਗਈ ਲਿਸਟ ਨੂੰ ਦਿਖਾਉਂਦਿਆਂ ਹੋਇਆਂ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਸੱਕੀ ਕਿਰਨ ਨਾਲੇ ਅਤੇ ਰਾਵੀ ਦਰਿਆ ਦੇ ਪਾਣੀ ਨਾਲ ਆਏ ਹੜ੍ਹਾਂ ਵਿੱਚ ਉਹਨਾਂ ਦੀ ਝੋਨੇ ਦੀ ਫ਼ਸਲ ਤਬਾਹ ਹੋਣ ਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਣਕ ਦੀ ਬਿਜਾਈ ਕੀਤੀ, ਪਰੰਤੂ ਕਣਕ ਵਾਲੇ ਖੇਤਰਾਂ ਵਿੱਚ ਸੇਮ ਪੈ ਜਾਣ ਕਰਨ ਉਹਨਾਂ ਦੀ ਕਣਕ ਦੀ ਫ਼ਸਲ ਹੋਈ ਨਸ਼ਟ ਹੋ ਗਈ ਸੀ। ਸਰਪੰਚ ਰਣਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਨਿੱਜਰਪੁਰ, ਭੁੱਲਰ, ਅਠਵਾਲ, ਕੋਟਲੀ ਸੂਰਤ ਮੱਲ੍ਹੀ ਦੇ ਰਕਬੇ ਵਿੱਚ ਸੇਮ ਪੈ ਜਾਣ ਅਤੇ ਕਣਕ ਦੀ ਫਸਲ ਨਸ਼ਟ ਹੋਣ ਤੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਰਾਹੀਂ ਇਸ ਸੇਮ ਪ੍ਰਭਾਵਿਤ ਖੇਤਾਂ ਵਿੱਚ ਅਗੇਤਾ ਝੋਨਾ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਖੇਤੀਬਾੜੀ ਵਿਭਾਗ ਇਲਾਵਾ ਹੋਰ ਵੱਖ-ਵੱਖ ਟੀਮਾਂ ਨੂੰ ਸੇਮਗ੍ਰਸਤ ਖੇਤਾਂ ਦੀ ਜਾਂਚ ਲਈ ਭੇਜਿਆ ਗਿਆ ਸੀ। ਟੀਮਾਂ ਵੱਲੋਂ ਖੇਤਾਂ ਵਿੱਚ ਜਾਂਚ ਕਰਨ ਉਪਰੰਤ ਪਾਇਆ ਗਿਆ ਸੀ ਕਿ ਇਨਾਂ ਖੇਤਾਂ ਵਿੱਚ ਡੇਢ ਦੋ ਫੁੱਟ ਮਿੱਟੀ ਪੁੱਟਣ ਤੋਂ ਬਾਅਦ ਸੇਮ ਦਾ ਪਾਣੀ ਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪਿੰਡ ਭੁੱਲਰ, ਅਠਵਾਲ, ਕੋਟਲੀ ਸੂਰਤ ਮੱਲ੍ਹੀ, ਅਰਲੀਭੰਨ ਪਿੰਡਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 201 ਪਿੰਡਾਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ (95), ਫਰੀਦਕੋਟ (19), ਫਾਜ਼ਿਲਕਾ (81), ਬਠਿੰਡਾ (2), ਮਾਨਸਾ (1) ਨੂੰ ਸੇਮਗ੍ਰਸਤ ਘੋਸ਼ਿਤ ਕਰਦੇ ਹੋਏ ਇਨ੍ਹਾਂ ਪਿੰਡਾਂ ਦੇ ਖੇਤਰ ਨੂੰ ਧਾਰਾ 3 (3) (ਸੀ) ਦੇ ਤਹਿਤ "ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ, 2009" ਦੇ ਦਾਇਰੇ ਤੋਂ 2 ਸਾਲਾਂ ਦੀ ਮਿਆਦ ਲਈ ਛੋਟ ਦਿੱਤੀ ਗਈ ਹੈ।
---
ਝੋਨੇ ਲਈ ਪਨੀਰੀਆਂ ਦੀ ਬਿਜਾਈ ਕਰਨ ਦੀ ਅਪੀਲ
ਰਣਦੀਪ ਸਿੰਘ ਸਰਪੰਚ ਨਿੱਜਰਪੁਰ ਨੇ ਸੇਮ ਪ੍ਰਭਾਵਿਤ ਕਿਸਾਨਾਂ ਸਮੇਤ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਸ ਦੀ ਜ਼ਮੀਨੀ ਰਕਬਾ ਪਿੰਡ ਅਠਵਾਲ ਅਧੀਨ ਪੈਂਦਾ ਹੈ ਅਤੇ ਵਾਟਰ ਲੋਗਿੰਗ ਐਕਟ 2009 ਪਿੰਡ ਅਠਵਾਲ, ਅਰਲੀਭੰਨ , ਭੁੱਲਰ, ਕੋਟਲੀ ਸੂਰਤ ਮੱਲ੍ਹੀ ਦੇ ਲਗਭਗ 100 ਦੇ ਕਰੀਬ ਕਿਸਾਨਾਂ ਨੂੰ ਅਗੇਤਾ ਝੋਨਾ ਲਗਾਉਣ ਦੀ ਛੋਟ ਮਿਲੀ ਹੈ। ਇਸ ਮੌਕੇ ਤੇ ਸਰਪੰਚ ਰਣਦੀਪ ਸਿੰਘ ਨੇ ਸੇਮ ਗ੍ਰਸਤ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਬਿਜਾਈ ਲਈ ਪਨੀਰੀਆਂ ਦੀ ਬਿਜਾਈ ਕਰਨ ਤਾਂ ਜੋ ਸੇਮਗ੍ਰਸਤ ਖੇਤਾਂ ਵਿੱਚ ਝੋਨੇ ਦੀ ਬਿਜਾਈ ਕੀਤੀ ਜਾ ਸਕੇ। ਇਸ ਮੌਕੇ ਤੇ ਸਰਪੰਚ ਰਣਜੀਤ ਸਿੰਘ ਅਤੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਹੜ੍ਹਾਂ ਦੇ ਪਾਣੀ ਨਾਲ ਜਿੱਥੇ ਉਹਨਾਂ ਦੀ ਝੋਨੇ ਦੀ ਫਸਲ ਬਿਲਕੁਲ ਤਬਾਹ ਹੋ ਗਈ ਸੀ ਉਥੇ ਉਹਨਾਂ ਦੇਖ ਖੇਤਾਂ ਵਿੱਚ ਦਾਨੀਆਂ ਵੱਲੋਂ ਬਿਜਾਈ ਕਰਵਾਈ ਕਣਕ ਦੀ ਫ਼ਸਲ ਵੀ ਖੇਤਾਂ ਵਿੱਚ ਸੇਮ ਪੈਣ ਕਾਰਨ ਨਸ਼ਟ ਹੋ ਗਈ ਹੈ। ਉਹਨਾਂ ਦੱਸਿਆ ਕਿ ਕਈ ਕਿਸਾਨਾਂ ਦੇ ਖੇਤਾਂ ਵਿੱਚੋਂ ਡੇਢ ਤੋਂ ਤਿੰਨ ਕੁਇੰਟਲ ਕਣਕ ਦਾ ਝਾੜ ਨਿਕਲਿਆ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੇਮ ਗ੍ਰਸਤ ਜ਼ਮੀਨਾਂ ਦਾ ਕਿਸਾਨਾਂ ਨੂੰ ਖਰਾਬ ਹੋਈਆਂ ਕਣਕਾਂ ਦਾ ਵੀ ਤੁਰੰਤ ਮੁਆਵਜ਼ਾ ਦੇਵੇ ਤਾਂ ਜੋ ਸਮੇਂ ਸਮੇਂ ਦੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਆਰਥਿਕ ਸਹਾਇਤਾ ਹੋ ਸਕੇ।
---
ਹਾਲੇ ਸਿਰਫ ਸੇਮਗ੍ਰਸਤ ਪਿਡਾਂ ਨੂੰ ਹੀ ਮਿਲੀ ਹੈ ਆਗਿਆ : ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾ. ਠਾਕੁਰ ਰਣਧੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਪਿੰਡਾਂ ਸਮੇਤ 201 ਪਿੰਡਾਂ ਨੂੰ ਸੇਮਗ੍ਰਸਤ ਘੋਸ਼ਿਤ ਕੀਤਾ ਗਿਆ ਹੈ। ਇਸ ਤਹਿਤ ਇਹ ਸੇਮਗ੍ਰਸਤ ਪਿੰਡਾਂ ਦੇ ਕਿਸਾਨਾਂ ਨੂੰ ਅਗੇਤਾਂ ਝੋਨਾ ਬੀਜਣ ਦੀ ਛੋਟ ਮਿਲੀ ਹੈ ਜਦਕਿ ਦੂਸਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਝੋਨੇ ਦੀ ਲਵਾਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਆਦੇਸ਼ਾਂ ਤੇ ਹੋਵੇਗੀ।