350 ਸ਼ਹੀਦੀ ਸ਼ਤਾਬਦੀ ਮੌਕੇ ਧਾਰਮਿਕ ਸਮਾਗਮ ਕਰਵਾਇਆ
ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਸ਼ਤਾਬਦੀ ਮੌਕੇ ਧਾਰਮਿਕ ਸਮਾਗਮ ਆਯੋਜਿਤ
Publish Date: Sun, 23 Nov 2025 04:15 PM (IST)
Updated Date: Sun, 23 Nov 2025 04:16 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਕੰਢੇ ਵੱਸਦੇ ਪਿੰਡਾਂ ਦੇ ਬੱਚਿਆਂ ਨੂੰ ਵਿੱਦਿਆ ਮੁਹੱਈਆ ਕਰਵਾ ਰਹੇ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਵਿਖੇ ਸਕੂਲ ਦੇ ਪ੍ਰਬੰਧਕ ਹਰਭਜਨ ਸਿੰਘ ਨਾਗਰਾ ਅਤੇ ਸਕੂਲ ਚੇਅਰਮੈਨ ਗੁਲਾਬ ਸਿੰਘ ਨਾਗਰਾ ਅਤੇ ਸਮੂਹ ਮੈਨੇਜਮੈਂਟ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਵਿਹੜੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਵਲੋਂ ਸੰਗਤੀ ਰੂਪ ਵਿਚ ਸ਼੍ਰੀ ਸੁਖਮਨੀ ਸਾਹਿਬ ਪਾਠ ਕਰਕੇ ਕੀਤੀ ਗਈ। ਉਪਰੰਤ ਸਕੂਲ ਦੇ ਪੰਜਵੀਂ, ਚੌਥੀ, ਤੀਸਰੀ ਜਮਾਤ ਦੇ ਵਿਦਿਆਰਥੀਆਂ ਵਲੋਂ ਸ਼੍ਰੀ ਜਪੁਜੀ ਸਾਹਿਬ ਜੀ ਦੇ ਸੰਗਤੀ ਰੂਪ ਵਿਚ ਜਾਪ ਕੀਤੇ ਗਏ। ਇਸ ਮੌਕੇ ਤੇ ਸਕੂਲ ਦੇ ਐੱਲਕੇ,ਜੀਯੂਕੇਜੀ, ਪਹਿਲੀ, ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਸਤਿਨਾਮ ਵਾਹਿਗੁਰੂ ਦਾ ਸੰਗਤੀ ਰੂਪ ਵਿਚ ਜਾਪ ਕੀਤਾ ਜਦਕਿ ਬਾਰ੍ਹਵੀ ਜਮਾਤ ਦੇ ਅਰਮਾਨਦੀਪ ਸਿੰਘ, ਮਨਪ੍ਰੀਤ ਸਿੰਘ, ਸਮਾਰ ਅਤੇ ਨੌਵੀ ਜਮਾਤ ਦੇ ਪਰਮਵੀਰ ਸਿੰਘ, ਗੁਰਨੂਰ ਸਿੰਘ ਅਤੇ ਤੀਸਰੀ ਜਮਾਤ ਦੇ ਸਵਰੀਨ ਕੌਰ, ਗੁਰਸਿਮਰਨ ਕੌਰ ਨੇ ਇਲਾਹੀ ਗੁਰਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਜੜਿਆ। ਇਸੇ ਤਰ੍ਹਾਂ ਬਾਰ੍ਹਵੀ ਜਮਾਤ ਦੀ ਵਿਦਿਆਰਥਣ ਕਰਨਪ੍ਰੀਤ ਕੌਰ ਤੇ ਨੌਵੀਂ ਜਮਾਤ ਦੀ ਸਿਮਰਪ੍ਰੀਤ ਕੌਰ ਤੇ ਸੱਤਵੀਂ ਜਮਾਤ ਦੀ ਅਵਨੀਤ ਕੌਰ ਸ਼ਬਦ ਗਾਇਨ ਕੀਤਾ। ਜਦਕਿ ਗੁਰਮਨਪ੍ਰੀਤ ਕੌਰ ਤੇ ਅਵਨੀਤ ਕੌਰ ਨੇ ਕਵੀਸ਼ਰੀ ਰਾਹੀਂ ਸ਼ਾਨਾਮੱਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਨੌਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਤੇ ਹਰਸਿਮਰਨਜੀਤ ਕੌਰ ਨੇ ਹਿੰਦ ਦੀ ਚਾਰਦ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਦਿਆ ਇਲਾਹੀ ਗੁਰਬਾਣੀ ਦੇ ਜਾਪ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਆਈਆਂ ਸੰਗਤਾਂ ਮੁੱਖ ਪ੍ਰਬੰਧਕ ਹਰਭਜਨ ਸਿੰਘ ਨਾਗਰਾ, ਐੱਮਡੀ ਗੁਲਾਬ ਸਿੰਘ ਨਾਗਰਾ, ਪ੍ਰਿੰਸੀਪਲ ਸੁਸ਼ਮਾ ਮੁਨਸ਼ੀ ਤੇ ਹਰਦੀਪ ਕੌਰ ਨੇ ਧੰਨਵਾਦ ਕੀਤਾ। ਸਮਾਗਮ ਚ ਉਚੇਚੇ ਤੌਰ ਤੇ ਬਾਬਾ ਨਾਮਦੇਵ ਜੀ ਗੁਰਦੁਆਰਾ ਬਹੜੀ ਸਾਹਿਬ ਨਿੱਕੇ ਘੁੰਮਣ, ਉਘੇ ਕਾਰਬਾਰੀ ਵਿਜੇ ਕੁਮਾਰ ਸੋਨੀ ਕੋਟਲੀ ਸੂਰਤ ਮੱਲ੍ਹੀ, ਕੁਲਦੀਪ ਸਿੰਘ ਨਾਗਰਾ, ਹਰਦੀਪ ਕੌਰ, ਸਰਪੰਚ ਸੁਰਜੀਤ ਸਿੰਘ ਮਾਹਲ, ਦਰਸ਼ਨ ਸਿੰਘ ਬਾਜਵਾ ਸੇਖਵਾਂ, ਸਤਨਾਮ ਸਿੰਘ, ਸੋਨੀ ਪੂਰਵਾਲ, ਸਾਹਿਲਦੀਪ ਸਿੰਘ, ਜੁਗਰਾਜ ਸਿੰਘ ਨਾਗਰਾ,ਡਾਕਟਰ ਨਵਜੋਤ ਸਿੰਘ ਮਾਹਲ, ਕੇਵਲ ਸਿੰਘ ਚੌੜਾ, ਰਾਕੇਸ਼ ਕੁਮਾਰ ਚੌੜਾ,ਸਰਵਨ ਸਿੰਘ, ਬਾਬਾ ਪੂਰਨ ਸਿੰਘ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ ਪੰਨੂ, ਸੂਬੇਦਾਰ ਹਰਜੀਤ ਸਿੰਘ ਰਣਧੀਰ ਸਿੰਘ, ਨੰਬਰਦਾਰ ਫਤਹਿ ਸਿੰਘ ਹਾਜ਼ਰ ਸਨ।